HRJXT - thank you lyrics
Artist:
HRJXT
album: Twenty Two
Intense
ਅੱਜ ਦਿਲ ਦਾ ਬੂਹਾ ਖੋਲ੍ਹ ਦਿੱਤਾ ਤੇਰੇ ਜਾਣ ਲਈ
ਕਦੇ ਦਿਲ ਦਾ ਬੂਹਾ ਖੋਲ੍ਹਿਆ ਸੀ ਤੇਰੇ ਆਉਣ ਲਈ
ਅਸੀਂ ਨਹੀਂ ਕਹਿੰਦੇ, ਅਸੀਂ ਨਹੀਂ ਕਹਿੰਦੇ ਤੂੰ ਮਾੜਾ
ਧੰਨਵਾਦ ਤੇਰਾ, ਜਿੰਨੀ ਨਿਭੀ, ਨਿਭਾਉਣ ਲਈ
ਉਹ, ਧੰਨਵਾਦ ਤੇਰਾ, ਜਿੰਨੀ ਨਿਭੀ, ਨਿਭਾਉਣ ਲਈ
"ਕਮਲ਼ੀਆਂ ਛੱਡਦੇ, ਯੱਭਲੀਆਂ ਛੱਡਦੇ"
ਕਹਿ ਕੇ ਮੈਨੂੰ ਟੋਕੀ ਜਾਣਾ
ਜਦ ਵੀ ਮੈਂ ਕਰਨੀ ਮੇਰੀ ਮਰਜੀ
ਬੇਵਜ੍ਹਾ ਮੈਨੂੰ ਰੋਕੀ ਜਾਣਾ
ਭੇਸ ਬਦਲਿਆ ਦੇਖਦਿਆਂ ਰੱਬ ਦਾ
ਜੀਹਦੇ ਲਈ ਇਹ ਮੋਹ ਛੱਡਿਆ ਐ ਜੱਗ ਦਾ
ਭੇਤੀ ਸੀਗਾ ਜਿਹੜਾ ਸਾਡੀ ਰਗ-ਰਗ ਦਾ
ਰੁੱਗ ਭਰ-ਭਰ ਕੇ ਐ ਜਾਣ ਕੱਢਦਾ
ਜੋ ਬੀਜਿਆ ਸੀ ਕਹਿ ਕੇ ਕੇਸ਼ਾਂ ਕਰਿਆ ਕਰੂ
ਜੁੰਮੇਵਾਰ ਸਾਡੀ ਰੂਹ ਦਾ ਪਿੰਡਾ ਮਚਾਉਣ ਲਈ
ਅੱਜ ਦਿਲ ਦਾ ਬੂਹਾ ਖੋਲ੍ਹ ਦਿੱਤਾ ਤੇਰੇ ਜਾਣ ਲਈ
ਕਦੇ ਦਿਲ ਦਾ ਬੂਹਾ ਖੋਲ੍ਹਿਆ ਸੀ ਤੇਰੇ ਆਉਣ ਲਈ
ਅਸੀਂ ਨਹੀਂ ਕਹਿੰਦੇ, ਅਸੀਂ ਨਹੀਂ ਕਹਿੰਦੇ ਤੂੰ ਮਾੜਾ
ਧੰਨਵਾਦ ਤੇਰਾ, ਜਿੰਨੀ ਨਿਭੀ, ਨਿਭਾਉਣ ਲਈ
ਸੱਚੇ-ਝੂਠੇ ਵਾਅਦੇ ਵਿੱਚ ਕਸਮਾਂ ਗਿਣੀਏ ਕਿੱਦਾਂ?
ਖਾ ਕੇ ਫੁੱਲ ਦੀ ਜਿੰਦਗੀ ਜਿਉਂਦੇ ਭੌਰ ਬੇਫ਼ਿਕਰੇ ਜਿੱਦਾਂ
ਟੁੱਟਣ ਤੋਂ ਬਾਅਦ ਪਤਾ ਲੱਗਿਆ ਕਿ ਬੇਵਫ਼ਾ ਨਾਲ਼ ਲੱਗੀਆਂ
ਬੁੱਲ੍ਹਾਂ ਉੱਤੇ ਭੋਰਦੇ ਪਤਾਸੇ ਤੇ ਦਿਲਾਂ ਵਿੱਚ ਨਿਰੀ ਠੱਗੀਆਂ
ਤੂੰ ਨਹੀਂ ਪੁੱਛਣਾ ਕਿਉਂਕਿ ਜਾਣਦਾ ਤੂੰ ਵੀ ਐ
ਕਿੰਨੀ ਫ਼ਿਕਰ ਪਿਆਰ ਦੀ ਹੁੰਦੀ ਜਿਉਂ ਮਾਣੇ ਪਰਚਾਉਣ ਲਈ
ਅੱਜ ਦਿਲ ਦਾ ਬੂਹਾ ਖੋਲ੍ਹ ਦਿੱਤਾ ਤੇਰੇ ਜਾਣ ਲਈ
ਕਦੇ ਦਿਲ ਦਾ ਬੂਹਾ ਖੋਲ੍ਹਿਆ ਸੀ ਤੇਰੇ ਆਉਣ ਲਈ
ਅਸੀਂ ਨਹੀਂ ਕਹਿੰਦੇ, ਅਸੀਂ ਨਹੀਂ ਕਹਿੰਦੇ ਤੂੰ ਮਾੜਾ
ਧੰਨਵਾਦ ਤੇਰਾ, ਜਿੰਨੀ ਨਿਭੀ, ਨਿਭਾਉਣ ਲਈ
ਉਹ, ਧੰਨਵਾਦ ਤੇਰਾ, ਜਿੰਨੀ ਨਿਭੀ, ਨਿਭਾਉਣ ਲਈ
Поcмотреть все песни артиста
Other albums by the artist