ਹਾਏ ਮੁਦੱਤਾਂ ਹੋਈਆਂ ਬੇਦਰਦੇ, ਅਸੀਂ ਬੈਠੇ ਆਂ ਅੱਖੀਆਂ ਲਾ ਕੇ।
ਤੇਰਾ ਿਪਆਰ ਨੀ ਸਾਡੀ ਕਿੱਸਮੱਤ ਵਿੱਚ, ਅਸੀਂ ਵੇਖ ਲਿਆ ਅਜਮਾ ਕੇ।
ਅਸੀਂ ਵੇਖ ਲਿਆ ਅਜਮਾ ਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।

ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ, ਹਾਏ ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ,
ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ ਨੀ ਤੈਨੂੰ ਮੋਤੀਆਂ ਦੀ ਚੋਗ ਚੁੱਗਾ ਕੇ।

ਅੰਬਰਾਂ ਦੇ ਵਿੱਚ ਫਿਰੀਂ ਉੱਡਦੀ, ਉੱਚਿਆਂ ਘੱਰਾਂ ਨੇਂ ਭੱਰਮਾ ਲਿਆ ।

ਫੱਕਰਾਂ ਦੇ ਹੱਥਾਂ ਵਿੱਚੋਂ ਖੋਹ ਲਿਆ ਤੈਨੂੰ ਜਾਲ ਸੋਨੇ ਦਿਆਂ ਰੱਸੀਆਂ ਦਾ ਪਾ ਲਿਆ।
ਨਵੇ ਮਾਲਕਾਂ ਦੀ ਸੁੱਖ ਲੋੜ ਦੀ, ਨਵੇ ਮਾਲਕਾਂ ਦੀ ਸੁੱਖ ਲੋੜ ਦੀ
ਕੋਲੋਂ ਲੰਗਦੀ ਏਂ ਨਜਰਾਂ ਚੁਰਾ ਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।
ਲੰਘੱਣ ਹਵਾਂਵਾ ਜਦੋਂ ਕੋਲ ਦੀ ਮਹਿਕਾਂ ਬੇਵਫਾਈ ਦੀਆਂ ਆਂਉਦੀਆਂ।

ਬੁਲ੍ਹਾਂ ਕੋਲੋਂ ਹਾਸੇ ਸਾਡੇ ਰੁੱਸ ਗਏ, ਰੰਗਲੀਆਂ ਰੁੱਤਾਂ ਨਹਿਅੋਂ ਭੌਂਦੀਆਂ।
ਮਾਣ ਤੋੜ ਗਂਈ ਅੇਂ ਮਾਣਮੱਤੀਅੇ, ਮਾਣ ਤੋੜ ਗਂਈ ਅੇਂ ਮਾਣਮੱਤੀਅੇ।
ਸਾਡੀ ਜਿੰਦ ਦਾ ਮਜਾਕ ਬਣਾਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।
ਲੈਲੀਂ ਤੂੰ ਨਜਾਰੇ ਸਾਰੇ ਰੰਗਲੇ, ਦਿੱਤਾ ਜੱਸਬੀਰ ਤੈਂ ਉਜਾੜ ਨੀਂ।

ਤਿੱਲਾ ਤਿੱਲਾ ਹੋਇਆ ਗੁਣਾਚੌਰੀਆ, ਹੱਰ ਪਾਸੇ ਪੈ ਗਿਆ ਉਜਾੜ ਨੀਂ।
ਕੱਖ ਨਹਿਅੋਂ ਪੱਲੇ ਸੱਰਦੂਲ ਦੇ, ਕੱਖ ਨਹਿਅੋਂ ਪੱਲੇ ਸੱਰਦੂਲ ਦੇ,
ਨਿ ਟੁੱਟੇ ਫੁਲ੍ਹਾਂ ਵਾੰਗੂ ਬੈਠਾ ਕੁਮਲਾ ਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।
ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ, ਹਾਏ ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ,
ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ ਨੀ ਤੈਨੂੰ ਮੋਤੀਆਂ ਦੀ ਚੋਗ ਚੁੱਗਾ ਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ।
Поcмотреть все песни артиста
Other albums by the artist