Kulwinder Dhillon - Hikk De Jor lyrics
Artist:
Kulwinder Dhillon
album: Velli
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ
(ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ)
(ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ)
ਮੈਂ ਪਿਆਰ ਦੀ ਬਾਜ਼ੀ ਨਈਂ ਹਰਨੀ
ਪਿਆਰ ਦੀ ਬਾਜ਼ੀ ਨਈਂ ਹਰਨੀ
ਨੀ, ਕਿਵੇਂ ਟੰਗ ਦੇਊ ਜੱਗ ਸਲੀਬਾਂ 'ਤੇ?
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
(ਲੈ ਜਾਣਾ, ਲੈ ਜਾਣਾ)
(ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ)
(ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ)
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ
♪
ਕਈ ਲੋਕ ਤੈਨੂੰ ਮੈਥੋਂ ਖੋਵਣ ਦੀ, ਨੀ
ਨਿੱਤ scheme ਬਣਾਉਂਦੇ ਨੇ
(ਨਿੱਤ scheme ਬਣਾਉਂਦੇ ਨੇ)
(ਨਿੱਤ scheme ਬਣਾਉਂਦੇ ਨੇ)
ਕਈ ਪਿੱਠ 'ਤੇ ਕਰਦੇ ਵਾਰ, ਬਿੱਲੋ
ਕਈ ਬੇੜੀ ਵੱਟੇ ਪਾਉਂਦੇ ਨੇ
(ਬੇੜੀ ਵੱਟੇ ਪਾਉਂਦੇ ਨੇ)
(ਕਈ ਬੇੜੀ ਵੱਟੇ ਪਾਉਂਦੇ ਨੇ)
ਹੁਣ ਤੇਰਾ-ਮੇਰਾ ਨਾਂ ਲਿਖਣਾ
ਤੇਰਾ-ਮੇਰਾ ਨਾਂ ਲਿਖਣਾ
ਮੈਂ ਓਹ ਸੱਪਾਂ ਦੀਆਂ ਜੀਭਾਂ 'ਤੇ
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
(ਲੈ ਜਾਣਾ, ਲੈ ਜਾਣਾ)
(ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ)
(ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ)
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ
♪
ਆਸ਼ਿਕ ਦੇ ਅਰਮਾਨ ਸਦਾ
ਮਿੱਟੀ ਬਣ ਜਾਵਣ ਪੈਰਾਂ ਦੀ
(ਮਿੱਟੀ ਬਣ ਜਾਵਣ ਪੈਰਾਂ ਦੀ)
(ਮਿੱਟੀ ਬਣ ਜਾਵਣ ਪੈਰਾਂ ਦੀ)
ਨਾ ਚਾਹੁੰਦੇ ਹੀਰ ਸਲੇਟੜੀਆਂ
ਚੜ੍ਹ ਜਾਵਣ ਡੋਲੀ ਗੈਰਾਂ ਦੀ
(ਚੜ੍ਹ ਜਾਵਣ ਡੋਲੀ ਗੈਰਾਂ ਦੀ)
(ਚੜ੍ਹ ਜਾਵਣ ਡੋਲੀ ਗੈਰਾਂ ਦੀ)
ਹੁਣ ਲੜਣਾ ਆਪਣੇ ਹੱਕ ਖ਼ਾਤਰ
ਲੜਣਾ ਆਪਣੇ ਹੱਕ ਖ਼ਾਤਰ
ਬੜਾ ਹੋਗਿਆ ਜ਼ੁਲਮ ਗਰੀਬਾਂ 'ਤੇ
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
(ਲੈ ਜਾਣਾ, ਲੈ ਜਾਣਾ)
(ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ)
(ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ)
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ
♪
ਬੋਪਾਰਾਏ ਕਲਾਂ 'ਚ ਇੱਕ ਸਾਡੀ
ਬੜੀ ਵਿਰੋਧੀ ਢਾਣੀ, ਨੀ
(ਬੜੀ ਵਿਰੋਧੀ ਢਾਣੀ, ਨੀ)
(ਬੜੀ ਵਿਰੋਧੀ ਢਾਣੀ, ਨੀ)
ਤੂੰ ਦੇਖੇਂਗੀ ਬਲਵੀਰ ਤੇਰਾ
ਸਭ ਚੁੱਕ ਦਊ ਰੜਕ ਪੁਰਾਣੀ, ਨੀ
(ਚੱਕ ਦਊ ਰੜਕ ਪੁਰਾਣੀ, ਨੀ)
(ਸਭ ਚੱਕ ਦਊ ਰੜਕ ਪੁਰਾਣੀ, ਨੀ)
ਮੈਂ ਰੋਗ ਦਾ ਦਾਰੂ ਖ਼ੁਦ ਲੱਭਣਾ
ਰੋਗ ਦਾ ਦਾਰੂ ਖ਼ੁਦ ਲੱਭਣਾ
ਨਈਂ ਰੱਖਣੀ ਆਸ ਤਬੀਬਾਂ 'ਤੇ
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
(ਲੈ ਜਾਣਾ, ਲੈ ਜਾਣਾ)
(ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ)
(ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ)
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
ਨੀ, ਗੱਲ ਛੱਡਣੀ ਨਹੀਂ ਨਸੀਬਾਂ 'ਤੇ
Поcмотреть все песни артиста
Other albums by the artist