HUSTINDER - Hasde Hi Rehne Aan lyrics
Artist:
HUSTINDER
album: Sadiyan Gallan 2
ਓ ਸੱਥਾਂ ਤੌ ਸ਼ੁਰੂ ਹੁੰਦੇ ਨੇ
ਪਿੰਡਾਂ ਦੀ ਰੂਹ ਵਿਚ ਵੱਸਦੇ
ਜਿੰਨਾ ਕੱਦ ਉੱਚਾ ਉਦੂ ਵੀ ਉੱਚਾ ਹੱਸਦੇ
ਗੱਲਾਂ ਹੀ ਗੀਤ ਰਕਾਨੇ ਮਹਿਫ਼ਿਲ ਸੱਧ ਲੈਣੇ ਆਂ
ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆ
ਓ ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆ
ਹਲੇ ਤੂੰ ਰੰਗ ਨੀ ਤੱਕਿਆ ਚੇਤਰ ਦੀਆਂ ਧੁਪਾਂ ਦਾ
ਤੈਨੂੰ ਵੀ ਮੋਹ ਆਉਗਾ ਤੂੜੀ ਦਿਆਂ ਕੁੱਪਾਂ ਦਾ
ਕਿੰਨਾ ਹੀ ਵੱਡਾ ਮੰਨਦੇ ਕੈਸਾਂ ਵਿਚ ਕੰਘੀਆਂ ਨੂੰ
ਸਾਫ਼ੇ ਵਿਚ ਬੰਨ ਕੇ ਰੱਖੀਆਂ ਜਿੰਦਗੀ ਦੀਆਂ ਤੰਗੀਆਂ ਨੂੰ
ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੈਣੇ ਆ
ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆ
ਓ ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆ
ਓ ਸਾਡਾ ਪਿੰਡ ਟਿਕਾਣਾ ਮੂਹਰੇ ਹੋ ਦੱਸ ਦੇ ਆਂ
ਰੱਬ ਥੱਲੇ ਆ ਜਾਂਦਾ ਨੀ ਸੋਹੰ ਜਦ ਚੱਕਦੇ ਆ
ਸਾਨੂੰ ਆ ਨਕਲੀ ਹਾਸੇ ਲੱਗਦੇ ਆ ਜ਼ਹਿਰ ਕੁੜੇ
ਸ਼ਹਿਰਾਂ ਦੇ ਹੱਥ ਨੀ ਆਉਣੇ ਪਿੰਡਾਂ ਦੇ ਪੈਰ ਕੁੜੇ
ਆਮਦ ਨੂੰ ਗੱਲੀ ਲਾ ਲੈ ਕੇਹੜਾ ਕੁਝ ਕਹਿਣੇ ਆ
ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆ
ਓ ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆ
ਬੋਲਾਂ ਦੇ ਪੱਕੇ ਕੁੜੀਏ ਹਿੱਲੇ ਦੇ ਨਾ ਥਾਂ ਤੌ ਨੀ
ਯਾਰਾਂ ਨੂੰ ਬੱਜਣ ਹਾਕਾਂ ਪਿੰਡਾਂ ਦੇ ਨਾਂ ਤੌ ਨੀ
ਨਜ਼ਰਾਂ ਨੂੰ ਲਾਹ ਕੇ ਰੱਖੀਏ ਸਿਰ ਉੱਤੇ ਚੜ੍ਹਿਆਂ ਨੂੰ
ਬਾਹਾਂ ਤੌ ਜ਼ੋਰ ਰਕਾਨੇ ਪੁੱਛ ਲਈ ਕਦੇ ਕੜੇਆਂ ਨੂੰ
ਯਾ ਤਾਂ ਗੱਲ ਲੱਗ ਜਾਣੇ ਆ ਯਾ ਫੇਰ ਗੱਲ ਪੈਣੇ ਆ
ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆ
ਓ ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆ
Поcмотреть все песни артиста
Other albums by the artist