ਕੰਮ ਨੀ ਕੋਈ
ਮਾਣ ਬੱਸ ਭੰਨਦੇ ਚੱਟਾਨਾਂ ਦੇ
ਪੈਸਿਆਂ ਦੀ ਖੇਡ
ਸੌਦੇ ਚੱਕ ਲਾਂ ਜ਼ੁਬਾਨਾਂ ਦੇ
ਕੰਮ-ਕਾਰ ਮਾਰੇ ਮੈਨੂੰ ਯਾਦ ਰੱਖੀ ਬੈਠੇ ਨੇ
ਨੀ ਇੱਲ ਕੋਲੋਂ ਮਾਸ ਦੀ ਮੁਰਾਦ ਰੱਖੀ ਬੈਠੇ ਨੇ
ਮੇਰੇ ਬਿਨਾਂ ਸਾਰੇ ਮੇਰੀ Hood ਨਾ ਕੁੜੇ
ਧਰਤੀ ਵੀਰਾਨੀ ਐਵੇਂ ਗੁੱਡ ਨਾ ਕੁੜੇ
ਸਮਝੇਂ ਤੂੰ ਜਿੰਨਾ ਸਾਊ ਐਨੇ ਵੀ ਨੀ ਜਾਨੇ
ਦੱਸਾਂ ਇੱਕ ਤੰ ਮੈਂ ਸੱਪ ਉਹ ਵੀ ਉੱਡਣਾ ਕੁੜੇ
ਬੜਿਆਂ ਦੇ ਕਰੇ ਰੰਡੀ ਰੋਣੇ ਬੰਦ ਨੀ
ਫਾਨੇ ਹੱਲ ਢਿੱਲੀਆਂ ਨੀ ਚੂਲਾਂ ਦੇ ਕੁੜੇ
ਜਾਣਦਾਂ ਮੈਂ ਮਾਰ ਨਵੇਂ ਛੋਹਰਾਂ ਦੀ ਆ ਕਿੱਥੋਂ ਤੱਕ
ਤਿੱਖੇ ਮੂੰਹ ਨੇ ਜੰਮਦੀਆਂ ਸੂਲਾਂ ਦੇ ਕੁੜੇ
ਚਿੱਟਾ ਲਹੂ ਚੱਕੇ Gun ਕਾਲੀ ਗੋਰੀਏ
ਤਾਂ ਹੀ ਤੰ ਜਵਾਨੀ ਸਾਡੀ ਜ੍ਹੇਲ ਖਾ ਗਈ
ਸਿੱਧੀ ਹੋ ਕੇ ਚੱਲਦੀ ਮੰਢੀਰ ਮੱਛਰੀ ਨੀ
ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
ਸਾਡੇ ਪੱਲੇ ਗੱਲਾਂ ਨਾ ਇਹ ਆਈਆਂ ਗੋਰੀਏ
ਨਾਲੇ ਚੋਰ ਨਾਲੇ ਚਤਰਾਈਆਂ ਗੋਰੀਏ
ਬੜੀ ਅੱਗੇ ਜਾਣਾ ਚੱਲੇ ਮਿਹਨਤਾਂ ਦਾ Phase ਨੀ
ਤਾਂ ਹੀ ਸਾਡੀ ਕਾਗਜਾਂ ਦੇ ਘੋੜਿਆਂ ਨਾ ਰੇਸ ਨੀ
ਬਹੁਤਿਆਂ ਕੋਲ ਹੈਨੀ ਜੋ ਤਬਾਹੀ ਵਰਤਾਂ
ਵੱਧ ਮੈਂ ਕਲਿੱਪ ਨਾਲੋ ਆਹੀ ਵਰਤਾਂ
ਚੱਲੇ ਜਦੋਂ ਰੂਹਾਂ ਉੱਤੇ ਵੱਜਦੀ ਬਲੇਡ ਵਾਂਗੂੰ
ਡੂੰਘੀ ਸੱਟ ਵਾਸਤੇ ਸਿਆਹੀ ਵਰਤਾਂ
ਚੜ੍ਹਦੇ ਜੇ ਵੈਰੀ ਇਹ ਰਿਵਾਜ ਮਾਰਜੇ
ਕਾਲ ਦਾ ਪਤਾ ਨੀ ਕਦੋਂ ਵਾਜ ਮਾਰ ਜੇ
ਜਾਨਾਂ ਨੇ ਗਵਾਈ ਜਾਂਦੇ
ਹਟਦੇ ਨੀ ਮਾੜਾ ਕਹਿਣੋ
ਕੁੱਤਿਆਂ ਨੂੰ ਹੱਡੀ ਦਾ ਸਵਾਦ ਮਾਰ ਜੇ
ਗੱਲ ਨਾ ਇਹ Court ਤੇ ਕਚਿਹਰੀ ਜਾਣਦੇ
ਕਈਆਂ ਦੀ ਅਜਾਦੀ ਮੇਰੀ Bale ਖਾ ਗਈ
ਸਿੱਧੀ ਹੋ ਕੇ ਚੱਲਦੀ ਮੰਢੀਰ ਮੱਛਰੀ ਨੀ
ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
ਮਿੱਠਾ ਵੱਧ ਚਾਹਾਂ ਕਿਤੇ ਬੋਲ ਬਾਣੀ ਕੌੜ 'ਚ
ਅਸਲੇ ਤੋਂ ਜਾਣੂੰ ਤਾਂ ਹੀ ਕੱਢ ਦਾ ਨੀ ਚੌੜ 'ਚ
ਦੌੜ ਚੱਲੇ ਜਿੰਦਗੀ ਦੀ ਚੱਲੇ ਨਾ ਸਕਿੱਟ ਨੀ
ਤੇਰੇ ਨਾਲ ਪਿਆਰੇ ਜਾਨੇ ਸਾਨੂੰ Worth it ਨੀ
ਚਿੱਤ ਰਾਜੀ ਰੱਖਦਾ ਹੈਯਾਤੀ ਪੂਰੀ ਮਾਣ ਕੇ
ਹੱਥ ਖੜ੍ਹੇ ਕਰਦੀ ਮੰਢੀਰ ਆ ਸਿਆਣ ਕੇ
ਜਾਣਕੇ ਜੋ ਲੰਘਦੇ ਨੇ ਅੱਗੋਂ ਹਿੱਕ ਤਾਣ ਕੇ ਨੀ
ਆਉਣ ਪਹਿਲਾਂ ਚੰਗੀ ਤਰ੍ਹਾਂ ਜੱਗੀ ਬਾਰੇ ਜਾਣ ਕੇ
ਉਹਨਾਂ ਹੱਥ ਅਸਲੇ ਜਿਓਂ ਅੰਨੇ ਦੇ ਗੁਲੇਲ ਨੀ
ਬੈਠੇ ਦਿੰਦੇ ਰਹਿਣ ਪਸਤੌਲੀਆਂ ਨੂੰ ਤੇਲ ਨੀ
Side ਤੇ ਧਰਾ ਕੇ ਲਾਉਂਦੇ ਲਫੜੇ ਬਿਗਾਨੇ
ਜਦੋਂ ਕਰ ਦਿੰਦੇ ਰੈਲ਼ਾ ਐਸੀ ਬੰਨ੍ਹ ਦਿੰਦੇ ਰੇਲ ਨੀ
ਜਦੋਂ ਵੈਰੀਆਂ ਨੂੰ ਦੇਣ ਤੇਲ ਜਾਈਦਾ
ਦੇਖਦੇ ਨੀ ਗੱਡੀ ਕਿੰਨਾ ਤੇਲ਼ ਖਾ ਗਈ
ਸਿੱਧੀ ਹੋ ਕੇ ਚੱਲਦੀ ਮੰਢੀਰ ਮੱਛਰੀ ਨੀ
ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
Поcмотреть все песни артиста
Other albums by the artist