ਬਣ ਦੁਰਗਾ ਤੂੰ ਰੱਖੀਂ ਲਾਜ ਪੱਗ ਦੀ
ਬਣ ਹੀਰ ਨਾ ਰੁਲ਼ਾਈਂ ਪੁੱਤ ਪੈਰਾਂ 'ਚ
ਫ਼ੱਕਰ ਕਰਾਂ ਮੈਂ ਬੜਾ ਤੇਰੇ 'ਤੇ
ਨਾ ਧੀਏ, ਨੀਵੀਆਂ ਪਵਾ ਦਈਂ ਇਹਨੂੰ ਗੈਰਾਂ 'ਚ
ਪੀੜੀਆਂ ਦੀ ਪੱਗ ਤੇਰੇ ਹੱਥਾਂ 'ਚ ਮੈਂ ਰੱਖਤੀ
ਲੈ ਅੱਜ ਸੱਭ ਤੈਥੋਂ ਆਪਣਾ ਮੈਂ ਵਾਰਿਆ
ਤੂੰ ਕਿਤੇ ਮੇਰਾ ਜਿੰਦਗੀ 'ਚ ਅਫ਼ਸੋਸ ਬਣੀ ਨਾ
ਕਿਉਂ ਨਾ ਜੰਮਣੇ ਤੋਂ ਪਹਿਲਾਂ ਤੈਨੂੰ ਮਾਰਿਆ
ਕਿਤੇ ਜਿੰਦਗੀ 'ਚ ਅਫ਼ਸੋਸ ਬਣੀ ਨਾ
ਕਿਉਂ ਨਾ ਜੰਮਣੇ ਤੋਂ ਪਹਿਲਾਂ ਤੈਨੂੰ ਮਾਰਿਆ
ਇਹ ਭੈੜੀ ਦੁਨੀਆ ਆਉਂਦੀ ਐ ਪੁੱਤ ਖਾਣ ਨੂੰ
ਕਿ ਚੰਗਾ-ਮਾੜਾ ਬੜਾ ਮਿਲੂਗਾ
ਕੋਈ ਖੜ੍ਹੇ, ਨਾ ਖੜ੍ਹੇ ਨੀ ਨਾਲ਼ ਤੇਰੇ
ਨੀ ਪਿਓ ਤੇਰਾ ਖੜ੍ਹਾ ਮਿਲੂਗਾ (ਖੜ੍ਹਾ ਮਿਲੂਗਾ)
ਪੈਦਾ ਜੱਗ 'ਤੇ ਮਿਸਾਲ ਜਾਈਂ ਕਰਕੇ
ਲੋਕੀਂ ਮੰਗਣ ਧੀਆਂ ਨੂੰ ਫ਼ਿਰ ਖੈਰਾਂ 'ਚ
ਬਣ ਦੁਰਗਾ ਤੂੰ ਰੱਖੀਂ ਲਾਜ ਪੱਗ ਦੀ
ਬਣ ਹੀਰ ਨਾ ਰੁਲ਼ਾਈਂ ਪੁੱਤ ਪੈਰਾਂ 'ਚ
ਫ਼ੱਕਰ ਕਰਾਂ ਮੈਂ ਬੜਾ ਤੇਰੇ 'ਤੇ
ਨਾ ਧੀਏ, ਨੀਵੀਆਂ ਪਵਾ ਦਈਂ ਇਹਨੂੰ ਗੈਰਾਂ 'ਚ
ਬੰਨ੍ਹ ਕੇ ਰੱਖ ਕੌਣ ਐ ਸਕਿਆ ਪਾਣੀ ਦੀਆਂ ਲਹਿਰਾਂ ਨੂੰ?
"ਰੱਬ ਵੀ," ਕਹਿੰਦੇ, "ਚੁੰਮ ਲੈਂਦਾ ਇਹਨਾਂ ਦੇ ਪੈਰਾਂ ਨੂੰ"
ਖੇਡੇ ਸੱਭ ਪੀਰ-ਪੈਗੰਬਰ ਇਹਨਾਂ ਦੇ ਵਿਹੜਿਆਂ 'ਚ
ਰੱਖੀਂ ਸਦਾ ਸੁਖ ਦਾਤਿਆ ਧੀਆਂ ਦਿਆਂ ਖੇੜਿਆਂ 'ਚ
ਮਾਂਵਾਂ ਦਿਆਂ ਖੇੜਿਆਂ 'ਚ
Поcмотреть все песни артиста
Other albums by the artist