MixSingh in the house
ਐਨਾ ਹੀ ਬਥੇਰਾ ਤੇਰੇ ਉਤੇ ਮਰ ਗਈ
ਪਰ ਰਹਿੰਦੀ ਨਹੀਓਂ ਜੱਟੀ ਕਦੇ ਪੈਰਾਂ ਥੱਲੇ ਵੇ
ਕਰਦੇ ਨੇ ਜਿਹੜੇ ਯਾਰੀ ਵਿੱਚ ਆਕੜਾਂ
ਰਹਿ ਜਾਂਦੇ ਫ਼ਿਰ ਉਹ ਕੱਲੇ-ਕੱਲੇ ਵੇ
ਜੇ ਛੱਡ ਗਈ ਤਾਂ ਪਛਤਾਏਂਗਾ
ਛੱਡ ਗਈ ਤਾਂ ਪਛਤਾਏਂਗਾ
ਫ਼ਿਰ ਰੋਏਂਗਾ ਤੂੰ ਚੜ੍ਹ ਕੇ ਚੁਬਾਰੇ
ਓ, ਟੁੱਟੀ ਉਤੇ ਪਾਊਂ ਬੋਲੀਆਂ
ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
(ਸਹੇਲੀਆਂ ਦੇ ਮਾਰੂੰ ਲਲਕਾਰੇ)
♪
ਪੀ-ਪੀ ਕੇ ਦਾਰੂ ਬੁਰਾ ਹਾਲ ਹੋਣਾ ਏ
ਆਖਣਾ ਏ "ਮਾੜੀ" ਮੈਨੂੰ ਯਾਰਾਂ ਵਿੱਚ ਤੂੰ
ਹੋਰਾਂ ਵਾਂਗੂ ਮੈਂ ਨਹੀਓਂ ਹਾੜ੍ਹੇ ਕੱਢਣੇ
ਸਮਝੀ ਨਾ ਐਨਾ ਜ਼ਿਆਦਾ ਸੋਹਲ ਜੱਟੀ ਨੂੰ
(ਸਮਝੀ ਨਾ ਐਨਾ ਜ਼ਿਆਦਾ ਸੋਹਲ ਜੱਟੀ ਨੂੰ)
Phone ਕਰ ਮਾਰੂੰ ਬੜਕਾਂ
Phone ਕਰ ਮਾਰੂੰ ਬੜਕਾਂ
ਜੱਟਾ ਦਿਨ ਹੀ ਦਿਖਾ ਦੂੰ ਤੈਨੂੰ ਤਾਰੇ
ਓ, ਟੁੱਟੀ ਉਤੇ ਪਾਊਂ ਬੋਲੀਆਂ
ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
(—ਕਾਰੇ) ਬੁੱਰਾਹ
♪
ਗੋਰਾ-ਗੋਰਾ ਰੰਗ ਮੇਰਾ fade ਹੋ ਗਿਆ
ਤੇਰੇ ਲਈ ਪਿਆਰ ਜੱਟਾ ਖੇਡ ਹੋ ਗਿਆ
ਫ਼ਿਕਰ ਨਾ ਕਰੇ ਮੇਰੀ ਭੋਰਾ ਜਿੰਨੀ ਤੂੰ
ਵੇਖਦੀ ਨੂੰ ਸਾਲ ਮੈਨੂੰ ਡੇਢ ਹੋ ਗਿਆ
(ਵੇਖਦੀ ਨੂੰ ਸਾਲ ਮੈਨੂੰ ਡੇਢ ਹੋ ਗਿਆ)
ਵੇ ਹੁਣ ਨਹੀਓਂ ਤੇਰੀ ਚੱਲਣੀ
ਹੁਣ ਨਹੀਓਂ ਤੇਰੀ ਚੱਲਣੀ
ਬੋਲ ਪੁੱਗਣਗੇ ਹੁਣ ਮੇਰੇ ਸਾਰੇ
ਓ, ਟੁੱਟੀ ਉਤੇ ਪਾਊਂ ਬੋਲੀਆਂ
ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
(ਸਹੇਲੀਆਂ ਦੇ ਮਾਰੂੰ ਲਲਕਾਰੇ)
♪
Kulshan Sandhu, ਪਿੰਡ ਤੇਰੇ ਤਾਂ ਜਾਊਂਗੀ
ਛੱਡਦੇ ਜੇ ਕਰਨੀਆਂ ਤੂੰ ਅੜੀਆਂ
ਜਿੰਨਾ ਕਰੇਂਗਾ ਪਿਆਰ ਓਦੋਂ ਦੂਣਾ ਕਰੂੰਗੀ
ਜਿੱਥੇ ਵੀ ਤੂੰ ਕਹਿ ਦੇ ਉਥੇ ਨਾਲ ਖੜ੍ਹੀ ਆਂ
(ਜਿੱਥੇ ਵੀ ਤੂੰ ਕਹਿ ਦੇ ਉਥੇ ਨਾਲ ਖੜ੍ਹੀ ਆਂ)
ਵੇ ਆਕੜ ਜੇ ਤੂੰ ਛੱਡਦੇ
ਆਕੜ ਜੇ ਤੂੰ ਛੱਡਦੇ
ਮੈਂ ਵੀ ਗੁੱਸੇ-ਗਿਲੇ ਛੱਡ ਦੂੰਗੀ ਸਾਰੇ
ਓ, ਟੁੱਟੀ ਉਤੇ ਪਾਊਂ ਬੋਲੀਆਂ
ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ, ਬੁੱਰਾਹ
Поcмотреть все песни артиста
Other albums by the artist