Kishore Kumar Hits

Tanishq Kaur - Aakdan lyrics

Artist: Tanishq Kaur

album: Aakdan

Archie Music
ਬਾਹਲ਼ੇ ਨਖ਼ਰੇ ਪੱਟਿਆ ਵੇ, ਆਕੜਾਂ ਵਿੱਚ ਕੀ...
ਆਕੜਾਂ ਵਿੱਚ ਕੀ ਰੱਖਿਆ ਵੇ?
ਤੂੰ ਸੁਣਦਾ ਕਿਉਂ ਨਹੀਂ ਹਾਲ?
ਮੈਂ ਕਿੱਦਾਂ ਰਹਿਨੀ ਆਂ, ਰਹਿਨੀ ਆਂ
ਤੂੰ ਸਿੱਧੇ ਮੂੰਹ ਤਾਂ ਬੋਲ, ਮੈਂ ਜੀ-ਜੀ ਕਹਿਨੀ ਆਂ
ਸਿੱਧੇ ਮੂੰਹ ਤਾਂ ਬੋਲ, ਮੈਂ ਜੀ-ਜੀ ਕਹਿਨੀ ਆਂ
ਬਾਹਲ਼ੇ ਨਖ਼ਰੇ ਪੱਟਿਆ ਵੇ, ਆਕੜਾਂ ਵਿੱਚ ਕੀ...
ਆਕੜਾਂ ਵਿੱਚ ਕੀ ਰੱਖਿਆ ਵੇ?

ਤੇਰੇ ਲਈ ਹੀ ਜੱਚਦੀਆਂ ਤੇ ਤੂੰ ਤਰੀਫ਼ ਨਹੀਂ ਕਰਦਾ
ਤੂੰ ਪਹਿਲੀ ਮੇਰੀ preference, ਵੇ ਕਿਉਂ believe ਨਹੀਂ ਕਰਦਾ?
ਹੋ, ਮੇਰੇ ਵੱਲ ਨਹੀਂ ਤੱਕਦਾ, ਮੇਰਾ phone ਨਹੀਂ ਚੱਕਦਾ
ਹੋ, ਰੱਖੇ ਨੱਕ ਚਾੜ੍ਹ ਕੇ, ਤੇਰਾ ਨੱਕ ਨਹੀਂ ਥੱਕਦਾ
ਤੇਰਾ ਗੁੱਸਾ, ego, order
ਕੀ-ਕੀ ਸਹਿਨੀ ਆਂ, ਸਹਿਨੀ ਆਂ
ਤੂੰ ਸਿੱਧੇ ਮੂੰਹ ਤਾਂ ਬੋਲ, ਮੈਂ ਜੀ-ਜੀ ਕਹਿਨੀ ਆਂ
ਸਿੱਧੇ ਮੂੰਹ ਤਾਂ ਬੋਲ, ਮੈਂ ਜੀ-ਜੀ ਕਹਿਨੀ ਆਂ

ਕੱਲੀ outfit ਨਾ match ਕਰਾਂ, ਹਰ thought ਤੇਰੇ ਨਾਲ਼ ਮਿਲ਼ਦਾ
ਗੱਲ-ਗੱਲ 'ਤੇ ਖਿਜਿਆ ਰਹਿਨਾ ਏ, ਉਂਜ ਮਾੜਾ ਵੀ ਨਹੀਂ ਦਿਲ ਦਾ
ਕੱਲੀ outfit ਨਾ match ਕਰਾਂ, ਹਰ thought ਤੇਰੇ ਨਾਲ਼ ਮਿਲ਼ਦਾ
ਗੱਲ-ਗੱਲ 'ਤੇ ਖਿਜਿਆ ਰਹਿਨਾ ਏ, ਉਂਜ ਮਾੜਾ ਵੀ ਨਹੀਂ ਦਿਲ ਦਾ
Kavvy Riyaaz ਵੇ ਆਉਂਦਾ ਨਹੀਂ ਬਾਜ਼ ਵੇ
ਤੇਰੀ ਆ ਗੱਲਾਂ ਦਾ ਕਰਾਂ ਕੀ ਇਲਾਜ ਵੇ?
ਤੈਨੂੰ ਬੋਲ ਨਹੀਂ ਸਕਦੀ
ਚੁੱਪ ਕਰਕੇ ਤਾਂ ਬਹਿਨੀ ਆਂ, ਬਹਿਨੀ ਆਂ
ਤੂੰ ਸਿੱਧੇ ਮੂੰਹ ਤਾਂ ਬੋਲ, ਮੈਂ ਜੀ-ਜੀ ਕਹਿਨੀ ਆਂ
ਸਿੱਧੇ ਮੂੰਹ ਤਾਂ ਬੋਲ, ਮੈਂ ਜੀ-ਜੀ ਕਹਿਨੀ ਆਂ

(Archie Music)

Поcмотреть все песни артиста

Other albums by the artist

Similar artists