Money Musik - Saada Pyaar lyrics
Artist:
Money Musik
album: Not by Chance
ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ (Money Musik)
ਹੋ, ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ
ਜੇਰਾ ਕਰ ਪੁੱਛਿਆ ਸੀ ਮੈਂ ਹਾਲ ਤੇਰਾ
ਸੰਗਾਂ ਨੇ ਰੰਗਿਆ ਚਿਹਰਾ ਲਾਲ ਤੇਰਾ
ਤੇਰੀਆਂ ਫ਼ਿਕਰਾਂ ਵਿੱਚ ਲੰਘਿਆ ਪੂਰਾ ਸਾਲ ਮੇਰਾ
ਚੜ੍ਹਦੇ ਸੂਰਜ ਨਾਲ਼ ਆਉਂਦਾ ਸੀ ਖਿਆਲ ਤੇਰਾ
ਨਾ ਸ਼ੱਕ ਹੋਇਆ ਕਿ ਦੂਰੀਆਂ ਆਉਣ ਪੈਣਗੀਆਂ
ਜਦ ਕੱਠਿਆਂ ਨੂੰ ਥੋੜ੍ਹਾ ਹੋ ਚਿਰ ਜਾਂਦਾ
ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ
ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ
ਮੈਨੂੰ ਕਹਿ ਰੋਕੇ, ਗੱਲ ਉਹ ਰਹੀ ਨਾ
ਪਤਾ ਕਿੰਝ ਲੱਗੂ ਜੇ ਗੱਲ ਮੂੰਹੋਂ ਕਹੀ ਨਾ?
ਦਿਲ ਤੇਰੇ 'ਤੇ ਲਕੀਰ ਮੈਥੋਂ ਵਹੀ ਨਾ
ਗੁੱਸਾ ਦੋਹਾਂ ਨੇ ਸੀ ਕੀਤਾ, ਗੱਲ ਸਬਰ ਨਾਲ਼ ਸਹੀ ਨਾ
ਰੌਸ਼ਨੀ ਦਿਖਾ ਕੇ ਐਥੇ ਆਉਣ ਖਲੋਤੇ ਆਂ
ਜਿੱਥੇ ਦਿਲ ਇਹ ਗ਼ਮਾਂ ਦੇ ਨਾਲ਼ ਘਿਰ ਜਾਂਦਾ
ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ
ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ
ਰੇਤੇ ਵਿੱਚੋਂ ਦੱਸ ਹੁਣ ਤੈਨੂੰ ਕਿੰਝ ਲੱਭੀਏ?
ਦਿਲੀ ਜਜ਼ਬਾਤ ਹੁਣ ਕਿੰਝ ਦੱਸ ਦੱਬੀਏ?
ਤੈਨੂੰ ਦੂਰ ਕੀਤੇ ਆਲ਼ਾ ਅੱਕ ਕਿੰਝ ਚੱਬੀਏ?
ਦਿਲ ਕਾਹਦਾ ਦਿਲ, ਇਹ ਗ਼ਮਾਂ ਆਲ਼ੀ ਡੱਬੀ ਏ
ਭਰਮ-ਭੁਲੇਖੇ ਸੱਭ ਮੇਰੇ ਦੂਰ ਕੀਤੇ ਆ
ਸ਼ਿੰਦੇ, ਆਸ਼ਿਕ ਵਾਅਦੇ ਤੋਂ ਫ਼ਿਰ ਜਾਂਦਾ
ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ
ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ
ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ
ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ
ਜਿੱਦਾਂ ਉਂਗਲ਼ਾਂ 'ਚੋਂ ਰੇਤਾ ਕਿਰ ਜਾਂਦਾ
Поcмотреть все песни артиста
Other albums by the artist