Guri - Yaar Beli lyrics
Artist:
Guri
album: Yaar Beli
Deep Jandu, Guri
ਆ ਗਿਆ ਨੀ ਓਹੀ ਬਿੱਲੋ time
ਪਿਆਰ ਵਿਚ ਰਹਿ ਗਈਆਂ ਨੇ ਧੋਖੇਬਾਜੀਆਂ
ਚਿੱਟੇ ਵਾਂਗੂ ਅੱਜਕਲ ਆਮ ਵਿਕਦਾ
ਲਾਉਣੀ ਉਡਦੀ ਕਬੂਤਰੀ ਕੋਈ ਔਖੀ ਗੱਲ ਨਹੀਂ
ਜਿਹੜੇ ਲਾਉਂਦੇ ਨੇ ਬਈ ਉਹਨਾਂ ਵਿਚੋਂ ਨਸ਼ਾ ਦਿਸਦਾ
ਕਾਲ਼ੇ ਸ਼ੀਸ਼ਿਆਂ ਦੇ ਪਿੱਛੇ ਲੋਕੀ ਪਿਆਰ ਕਰਦੇ, ਹਾਂ
ਕਾਲ਼ੇ ਸ਼ੀਸ਼ਿਆਂ ਦੇ ਪਿੱਛੇ ਲੋਕੀ ਪਿਆਰ ਕਰਦੇ
ਕਹਾਉਂਦੇ "ਸੁੱਚੇ" ਪਾ ਕੇ ਝੂਠੀਆਂ ਪਹੇਲੀਆਂ
ਕਹਿੰਦੇ, ਉਚੀਆਂ ਹਵੇਲੀਆਂ
Car'an ਲੰਮੀਆਂ ਤੇ ਸਹੇਲੀਆਂ
ਵੀਰੇ, ਪੱਲੇ ਸਾਡੇ ਕੱਖ ਨਹੀਂ
ਯਾਰਾਂ ਬੇਲੀ ਆਂ ਦੇ ਬੇਲੀ ਆਂ
ਗੁੱਡੀ ਅੰਬਰਾਂ 'ਤੇ ਇੱਕ ਦਿਨ ਉਹਦੀ ਚੜ੍ਹਦੀ
ਓ, ਜਿਹੜਾ ਦਿਨ-ਰਾਤ ਮਿਹਨਤੀ ਪੁਜਾਰੀ ਹੁੰਦਾ ਏ
ਟਿੱਚਰਾਂ ਬਥੇਰੇ ਲੋਕੀ ਰਹਿੰਦੇ ਕਰ ਦੇ
ਭਰੋਸਾ ਰੱਬ ਜਿਹੇ ਨਾਮ 'ਤੇ ਜੋ ਯਾਰੀ ਹੁੰਦਾ ਏ
ਸੱਥ ਵਿਚ ਬਹਿ ਕੇ ਗੀਤ ਗਾ ਲੈਨੇ ਆਂ
Motor'an 'ਤੇ ਟਾਹਣੀਆਂ ਸਜਾ ਲੈਨੇ ਆਂ
ਲੋਕੀ ਆਖਦੇ ਨੇ; "ਮਾਰਦਾ ਏ ਵਿਹਲੀਆਂ" (ਨਾਹ)
ਕਹਿੰਦੇ, ਉਚੀਆਂ ਹਵੇਲੀਆਂ
Car'an ਲੰਮੀਆਂ ਤੇ ਸਹੇਲੀਆਂ
ਵੀਰੇ, ਪੱਲੇ ਸਾਡੇ ਕੱਖ ਨਹੀਂ
ਯਾਰਾਂ ਬੇਲੀ ਆਂ ਦੇ ਬੇਲੀ ਆਂ
ਚੰਗੇ ਆਂ ਜਾਂ ਮਾੜੇ ਸਾਡਾ ਰੱਬ ਜਾਣਦੈ
ਪਰ ਯਾਰਾਂ ਦੇ ਲਈ ਖੜ੍ਹਦੇ ਆਂ ਹਿੱਕ ਤਾਣ ਕੇ
ਲੋੜ ਪਵੇ ਸਿਰ ਤਲ਼ੀ ਉਤੇ ਧਰ ਦਈਏ
ਆਵੇ ਆਫ਼ਤ ਤਾਂ ਖੜ੍ਹ ਜਾਈਏ ਕੰਧ ਬਣਕੇ
ਹੋ, ਵਿਕ ਜਾਂਦੇ ਨੇ ਗਵਾਹ ਇੱਥੇ ਕੌਡੀਆਂ ਦੇ ਭਾਅ
ਵਿਕ ਜਾਂਦੇ ਨੇ ਗਵਾਹ ਇੱਥੇ ਕੌਡੀਆਂ ਦੇ ਭਾਅ
ਸੱਚਿਆਂ ਨਾ' ਜਾਂਦੀਆਂ ਨੇ ਖੇਲਾ ਖੇਲੀਆਂ
ਕਹਿੰਦੇ, ਉਚੀਆਂ ਹਵੇਲੀਆਂ
Car'an ਲੰਮੀਆਂ ਤੇ ਸਹੇਲੀਆਂ
ਵੀਰੇ, ਪੱਲੇ ਸਾਡੇ ਕੱਖ ਨਹੀਂ
ਯਾਰਾਂ ਬੇਲੀ ਆਂ ਦੇ ਬੇਲੀ ਆਂ
ਓ, ਨਿੱਕੇ ਹੁੰਦਿਆਂ ਤੋਂ ਦੁੱਖ ਅਸੀਂ ਬੜੇ ਦੇਖੇ ਨੇ
ਪਰ ਰੱਬ ਦੀ ਰਜਾ ਦੇ ਵਿੱਚ ਆਸਾਂ ਰੱਖੀਆਂ
ਅੱਜ ਵੇਖ ਲਓ ਬਈ Harman ਖਨੌਰੀ ਵਾਲੇ ਨੂੰ
ਗੀਤਾਂ ਵਿੱਚ ਗੱਲਾਂ ਦੱਸਦਾ ਐ ਸੱਚੀਆਂ
ਮਰਦਾਂਹੇੜੀ ਵਾਲਾ ਯਾਰ Avtar Dhaliwal
ਮਰਦਾਂਹੇੜੀ ਵਾਲਾ ਯਾਰ Avtar Dhaliwal
ਗਾਣਾ ਜਿਹਦੇ ਨਾਲ ਚੱਲੇ ਵਿਚ ਯਾਰ ਬੇਲੀਆਂ
ਕਹਿੰਦੇ, ਉਚੀਆਂ ਹਵੇਲੀਆਂ
Car'an ਲੰਮੀਆਂ ਤੇ ਸਹੇਲੀਆਂ
ਵੀਰੇ, ਪੱਲੇ ਸਾਡੇ ਕੱਖ ਨਹੀਂ
ਯਾਰਾਂ ਬੇਲੀ ਆਂ ਦੇ ਬੇਲੀ ਆਂ (ਆ ਗਿਆ ਨੀ ਓਹੀ ਬਿੱਲੋ time)
ਬੇਲੀ ਆਂ ਦੇ ਬੇਲੀ ਆਂ
ਬੇਲੀ ਆਂ ਦੇ ਬੇਲੀ ਆਂ
ਬੇਲੀ ਆਂ ਦੇ ਬੇਲੀ ਆਂ (ਆਂ-ਆਂ-ਆਂ)
ਬੇਲੀ ਆਂ ਦੇ ਬੇਲੀ ਆਂ
ਬੇਲੀ ਆਂ ਦੇ ਬੇਲੀ ਆਂ
ਬੇਲੀ ਆਂ ਦੇ ਬੇਲੀ ਆਂ (ਆਂ-ਆਂ-ਆਂ)
(Geetmp3.com)
Поcмотреть все песни артиста
Other albums by the artist