ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖ਼ੁਮਾਰੀਆਂ
ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖ਼ੁਮਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖ਼ੁਮਾਰੀਆਂ
ਹਾਏ, ਮੇਰੇ ਪੈਰ ਨਾ ਜ਼ਮੀਨ ਉੱਤੇ ਲਗਦੇ
ਪੈਰ ਨਾ ਜ਼ਮੀਨ ਉੱਤੇ ਲਗਦੇ
ਲੱਖਾਂ ਚਸ਼ਮੇ ਮੋਹੱਬਤਾਂ ਦੇ ਵੱਗਦੇ
ਆ ਰਾਤੀ ਮਿੱਠੇ-ਮਿੱਠੇ ਸੁਫ਼ਨੇ ਵੀ ਠੱਗਦੇ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਲਵਾਂ ਬਾਂਹਵਾਂ 'ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਲਵਾਂ ਬਾਂਹਵਾਂ 'ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਆਹ ਰੰਗ ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਪਾਣੀ ਪਿਆਰ ਵਾਲ਼ਾ ਪੱਤੀਆਂ ਨੂੰ ਧੋ ਗਿਆ
ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
Поcмотреть все песни артиста
Other albums by the artist