ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ
ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ, ਚੰਨ ਮੱਖਣਾਂ, ਚੰਨ ਮੱਖਣਾਂ
ਵੇ ਮੈਨੂੰ ਛੱਤਰੀ ਦੀ ਛਾਂਹ ਕਰ ਜਾ, ਮੈਨੂੰ ਛੱਤਰੀ ਦੀ ਛਾਂਹ ਕਰ ਜਾ
ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ, ਚੰਨ ਮੱਖਣਾਂ, ਚੰਨ ਮੱਖਣਾਂ
ਵੇ ਮੈਨੂੰ ਛੱਤਰੀ ਦੀ ਛਾਂਹ ਕਰ ਜਾ, ਮੈਨੂੰ ਛੱਤਰੀ ਦੀ ਛਾਂਹ ਕਰ ਜਾ
ਜਦੋਂ ਦੀਆਂ, ਜਦੋਂ ਦੀਆਂ, ਲਾਈਆਂ ਅੱਖੀਆਂ, ਲਾਈਆਂ ਅੱਖੀਆਂ
ਵੇ ਮੇਰਾ, ਹਾਏ ਮੇਰਾ, ਹਾਏ ਮੇਰਾ ਦਿਲ ਧਕ-ਧਕ ਕਰਦਾ
ਮੇਰਾ ਦਿਲ ਧਕ-ਧਕ ਕਰਦਾ
ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ, ਮੋਮਬੱਤੀਏ
ਨੀ ਚੇਤਾਂ ਭੁੱਲ ਗਈ ਕਰਾਰਾਂ ਦਾ, ਨੀ ਚੇਤਾਂ ਭੁੱਲ ਗਈ ਕਰਾਰਾਂ ਦਾ
ਤੇਰੇ ਪਿੱਛੇ, ਤੇਰੇ ਪਿੱਛੇ ਪੱਟਿਆ ਗਿਆ, ਪੱਟਿਆ ਗਿਆ
ਨੀ ਮੁੰਡਾ, ਨੀ ਕਾਕਾ, ਨੀ ਪੁੱਤ Sidhu ਸਰਦਾਰਾਂ ਦਾ
ਨੀ ਕਾਕਾ Sidhu ਸਰਦਾਰਾਂ ਦਾ
ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ, ਚੰਨ ਮੱਖਣਾਂ, ਚੰਨ ਮੱਖਣਾਂ
ਵੇ ਕੋਈ ਮਿਲਣੇ ਦੀ ਥਾਂ ਦੱਸ ਜਾ, ਕੋਈ ਮਿਲਣੇ ਦੀ ਥਾਂ ਦੱਸ ਜਾ
ਜਿਹੜਾ ਸਾਨੂੰ, ਜਿਹੜਾ ਸਾਨੂੰ ਰੋਗ ਲੱਗਿਆ, ਰੋਗ ਲੱਗਿਆ
ਵੇ ਉਸ ਰੋਗ ਦਾ ਨਾਂ ਦੱਸ ਜਾ, ਉਸ ਰੋਗ ਦਾ ਨਾਂ ਦੱਸ ਜਾ
ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ, ਮੋਮਬੱਤੀਏ
ਨੀ ਐਥੇ ਮਿਲਣੇ ਦੀ ਥਾਂ ਕੋਈ ਨਾ, ਨੀ ਐਥੇ ਮਿਲਣੇ ਦੀ ਥਾਂ ਕੋਈ ਨਾ
ਜਿਹੜਾ ਤੈਨੂੰ, ਜਿਹੜਾ ਤੈਨੂੰ ਰੋਗ ਲੱਗਿਆ, ਰੋਗ ਲੱਗਿਆ
ਨੀ ਉਸ, ਨੀ ਉਹੋ, ਨੀ ਉਸ ਰੋਗ ਦਾ ਨਾਂ ਕੋਈ ਨਾ
ਨੀ ਉਸ ਰੋਗ ਦਾ ਨਾਂ ਕੋਈ ਨਾ, ਓਏ
ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ, ਚੰਨ ਮੱਖਣਾਂ, ਚੰਨ ਮੱਖਣਾਂ
ਵੇ ਕਿਹੜੀ ਗੱਲ ਦਾ ਗੁਨਾਹ ਹੋ ਗਿਆ?
ਕਿਹੜੀ ਗੱਲ ਦਾ ਗੁਨਾਹ ਹੋ ਗਿਆ?
ਕਿਹੜੀ ਗੱਲੋਂ, ਕਿਹੜੀ ਗੱਲੋਂ ਰੁੱਸਿਆ ਫ਼ਿਰੇ, ਰੁੱਸਿਆ ਫ਼ਿਰੇ?
ਕਿਹੜੀ ਗੱਲ ਤੋਂ ਪਿਛਾਂਹ ਹੋ ਗਿਆ?
ਕਿਹੜੀ ਗੱਲ ਤੋਂ ਪਿਛਾਂਹ ਹੋ ਗਿਆ?
ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ, ਮੋਮਬੱਤੀਏ
ਨੀ ਗੱਲ ਕਰੀਏ ਪਿਆਰਾਂ ਦੀ, ਨੀ ਗੱਲ ਕਰੀਏ ਪਿਆਰਾਂ ਦੀ
ਗੁੱਸਾ-ਗਿਲਾ, ਗੁੱਸਾ-ਗਿਲਾ ਛੱਡ ਮੱਖਣੇ, ਛੱਡ ਮੱਖਣੇ
ਨੀ ਗੱਲ, ਨੀ ਗੱਲ, ਨੀ ਗੱਲ ਮੰਨ ਦਿਲਦਾਰਾਂ ਦੀ
ਨੀ ਗੱਲ ਮੰਨ ਦਿਲਦਾਰਾਂ ਦੀ, ਓਏ
ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ, ਚੰਨ ਮੱਖਣਾਂ, ਚੰਨ ਮੱਖਣਾਂ
ਵੇ ਗੱਲਾਂ ਗੋਲ਼-ਮੋਲ਼ ਕਰਦਾ ਏ, ਗੱਲਾਂ ਗੋਲ਼-ਮੋਲ਼ ਕਰਦਾ ਏ
ਨਾਲੇ ਸਾਨੂੰ, ਨਾਲੇ ਸਾਨੂੰ ਪਿਆਰ ਕਰਦੈ, ਪਿਆਰ ਕਰਦੈ
ਨਾਲੇ ਦੁਨੀਆ ਤੋਂ ਡਰਦਾ ਏ, ਨਾਲੇ ਦੁਨੀਆ ਤੋਂ ਡਰਦਾ ਏ
ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ
ਨੀ ਮੇਰਾ ਤੇਰੇ ਬਾਝੋਂ ਨਹੀਓਂ ਸਰਦਾ
ਨੀ ਮੇਰਾ ਤੇਰੇ ਬਾਝੋਂ ਨਹੀਓਂ ਸਰਦਾ
ਇਕੋ ਸਾਨੂੰ, ਇਕੋ ਸਾਨੂੰ ਸ਼ੌਕ ਜਾਗਿਆ, ਸ਼ੌਕ ਜਾਗਿਆ
ਨੀ ਤੇਰੇ, ਤੇਰੇ, ਤੇਰੇ ਕਦਮਾਂ ਦੇ ਵਿੱਚ ਮਰਨਾ
ਨੀ ਤੇਰੇ ਕਦਮਾਂ ਦੇ ਵਿੱਚ ਮਰਨਾ, ਓਏ
ਨੀ ਤੇਰੇ ਕਦਮਾਂ ਦੇ ਵਿੱਚ ਮਰਨਾ (ਦੁਨੀਆ ਤੋਂ ਡਰਦਾ ਏ)
ਤੇਰੇ ਕਦਮਾਂ ਦੇ ਵਿੱਚ ਮਰਨਾ (ਦੁਨੀਆ ਤੋਂ ਡਰਦਾ ਏ)
ਤੇਰੇ ਕਦਮਾਂ ਦੇ ਵਿੱਚ ਮਰਨਾ
ਨਾਲੇ ਸਾਨੂੰ ਪਿਆਰ ਕਰਦੈ, ਨਾਲੇ ਦੁਨੀਆ ਤੋਂ ਡਰਦਾ ਏ
ਨੀ ਤੇਰੇ ਕਦਮਾਂ ਦੇ ਵਿੱਚ ਮਰਨਾ
Поcмотреть все песни артиста