Kishore Kumar Hits

Satinder Sartaaj - Kamaal Ho Gea (From "Kamaal Ho Gea") lyrics

Artist: Satinder Sartaaj

album: All Time Hits Satinder Sartaaj Birthday Special

ਜਦੋਂ ਆ ਕੇ ਸਰਤਾਜ ਨੇ ਸੀ ਅੱਖੀਆਂ ਮਿਲਾਈਆਂ

ਦਿਲਾਂ ਵਾਲ਼ੇ ਜਿੰਦਰੇ ਦੀ ਚਾਬੀ ਲੱਭ ਗਈ
ਦੇਖੋ ਦੇਖੋ ਆਰਜ਼ੂ ਗੁਲਾਬੀ ਲੱਭ ਗਈ

ਦਿਲਾਂ ਵਾਲ਼ੇ ਜਿੰਦਰੇ ਦੀ ਚਾਬੀ ਲੱਭ ਗਈ
ਦੇਖੋ ਦੇਖੋ ਆਰਜ਼ੂ ਗੁਲਾਬੀ ਲੱਭ ਗਈ
ਡੱਬੀਆਂ ਚ ਬੰਦ ਕੀਤੀ ਮਹਿਕ ਬੋਲਦੀ
ਖ਼ਵਾਹਿਸ਼ਾਂ ਦੀ ਚਿੜੀ ਚਹਿਕ ਚਹਿਕ ਬੋਲਦੀ
ਬਾਗ਼ੀ ਸੱਧਰਾਂ ਨੇ ਹਾਏ ਜੀ ਬਾਗ਼ੀ ਸੱਧਰਾਂ ਨੇ
ਬਾਗ਼ੀ ਸੱਧਰਾਂ ਨੇ ਸੰਗ ਦੀਆਂ ਜੇਲ੍ਹਾਂ ਤੁੜਵਾਈਆਂ ਜੀ ਕਮਾਲ ਹੋ ਗਿਆ
ਸਾਡੇ ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ
ਹਾਏ, ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ
ਆ ਮੋਹੱਬਤਾਂ ਨੇ ਹਾਏ ਜੀ ਆ ਮੋਹਬੱਤਾਂ ਨੇ
ਆ ਮੋਹਬੱਤਾਂ ਨੇ ਰਾਹਾਂ ਉੱਤੇ ਰਿਸ਼ਮਾਂ ਵਿਛਾਈਆਂ ਜੀ ਕਮਾਲ ਹੋਗਿਆ
ਸਾਡੇ ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ
ਹਾਏ ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ

ਇੱਕ ਪਾਸੇ ਨੂਰ ਦੀ ਬਰਾਤ ਉੱਤਰੀ
ਦੂਜੇ ਪਾਸੇ ਚਾਨਣੀ ਕਾਇਨਾਤ ਉੱਤਰੀ

ਇੱਕ ਪਾਸੇ ਨੂਰ ਦੀ ਬਰਾਤ ਉੱਤਰੀ
ਦੂਜੇ ਪਾਸੇ ਚਾਨਣੀ ਕਾਇਨਾਤ ਉੱਤਰੀ
ਆ ਨੀਂਦਾ ਸਾਡੀਆਂ ਨੂੰ ਤਾਂ ਖ਼ਵਾਬ ਡੱਸ ਗਏ
ਜਦੋਂ ਸਾਡੇ ਨੈਣਾਂ ਨੂੰ ਜਨਾਬ ਡੱਸ ਗਏ
ਹਾਂ ਸਾਨੂੰ ਤਾਰਿਆਂ ਆ ਕੇ ਜਦੋਂ ਤਾਰਿਆਂ ਨੇ
ਸਾਨੂੰ ਤਾਰਿਆਂ ਆ ਕੇ ਜਦੋਂ ਦਿੱਤੀਆਂ ਵਧਾਈਆਂ ਜੀ ਕਮਾਲ ਹੋਗਿਆ, ਹਾਏ
ਸਾਡੇ ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ
ਹਾਏ ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ

ਸਾਉਣ ਦੀਆਂ ਬਾਰਿਸ਼ਾਂ ਨੇ ਰੰਗ ਘੋਲ਼ਿਆ
ਅਸੀਂ ਵੀ ਤਾਂ ਥੋੜ੍ਹਾ ਸੰਗ ਸੰਗ ਘੋਲ਼ਿਆ

ਸਾਉਣ ਦੀਆਂ ਬਾਰਿਸ਼ਾਂ ਨੇ ਰੰਗ ਘੋਲ਼ਿਆ
ਅਸੀਂ ਵੀ ਤਾਂ ਥੋੜ੍ਹਾ ਸੰਗ ਸੰਗ ਘੋਲ਼ਿਆ
ਸੱਧਰਾਂ ਨੇ ਕਿਹਾ ਕਿ ਖਿਲਾਰਾ ਸਾਂਭ ਲੈ
ਜ਼ਿੰਦਗੀ ਦਾ ਕਾਸ਼ਨੀ ਨਜ਼ਾਰਾ ਸਾਂਭ ਲੈ
ਜਦੋਂ ਰੂਹਾਂ ਵਿੱਚ ਚੰਗੀ ਤਰਾਂ ਰੂਹਾਂ ਵਿੱਚ
ਆ ਜਦੋਂ ਰੂਹਾਂ ਵਿੱਚ ਚੰਗੀ ਤਰ੍ਹਾਂ ਕੀਤੀਆਂ ਸਫ਼ਾਈਆਂ ਜੀ ਕਮਾਲ ਹੋਗਿਆ
ਸਾਡੇ ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ
ਹਾਏ ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ

ਵੇਖਲੋ ਹਕੀਕਤਾਂ ਦੇ ਹੋਸ਼ ਉੱਡ ਗਏ
ਲੋਹਰ ਜਦੋਂ ਚੜ੍ਹੀ ਸਾਰੇ ਜੋਸ਼ ਉੱਡ ਗਏ

ਵੇਖਲੋ ਹਕੀਕਤਾਂ ਦੇ ਹੋਸ਼ ਉੱਡ ਗਏ
ਲੋਹਰ ਜਦੋਂ ਚੜ੍ਹੀ ਸਾਰੇ ਜੋਸ਼ ਉੱਡ ਗਏ
ਆ ਜਾਦੁਆਂ ਦੇ ਜਿਹਾ ਤਾਂ ਜਹਾਨ ਲੱਗਦਾ
ਸੱਜਣਾ ਦਾ ਸਾਰਾ ਅਹਿਸਾਨ ਲੱਗਦਾ
ਜਦੋਂ ਆ ਕੇ 'ਸਰਤਾਜ' ਨੇ ਜੀ ਆ ਕੇ ਸਰਤਾਜ
ਆ ਕੇ 'ਸਰਤਾਜ' ਨੇ ਸੀ ਅੱਖੀਆਂ ਮਿਲਾਈਆਂ ਜੀ ਕਮਾਲ ਹੋਗਿਆ
ਸਾਡੇ ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ
ਹਾਏ ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ
ਆ ਮੋਹੱਬਤਾਂ ਨੇ ਰਾਹਾਂ ਤੇ, ਮੋਹਬੱਤਾਂ ਨੇ ਰਾਹਾਂ
ਹਾਂ ਮੋਹਬੱਤਾਂ ਨੇ ਰਾਹਾਂ ਉੱਤੇ ਰਿਸ਼ਮਾਂ ਵਿਛਾਈਆਂ ਜੀ ਕਮਾਲ ਹੋਗਿਆ
ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ

ਸੁੰਨਿਆਂ ਖ਼ਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋਗਿਆ

Поcмотреть все песни артиста

Other albums by the artist

Similar artists