Kishore Kumar Hits

Babbal Rai - Nakhre lyrics

Artist: Babbal Rai

album: Jump 2 Bhangraaa


ਦੇਖੀ ਮਰ ਨਾ ਜਾਈਂ ਤੂੰ ਸੰਗ ਨਾਲ਼, ਮੁੰਡਿਆ
ਗੱਲ ਕਰਨੀ ਪੈਂਦੀ ਐ ਢੰਗ ਨਾਲ਼, ਮੁੰਡਿਆ
ਦੇਖੀ ਮਰ ਨਾ ਜਾਈਂ ਤੂੰ ਸੰਗ ਨਾਲ਼, ਮੁੰਡਿਆ
ਗੱਲ ਕਰਨੀ ਪੈਂਦੀ ਐ ਢੰਗ ਨਾਲ਼, ਮੁੰਡਿਆ
ਜੇ ਮੈਨੂੰ ਕਰਦਾ ਪਸੰਦ, ਕਿਓਂ ਨਹੀਂ ਬੋਲਦਾ?
ਕਰਦਾ ਪਸੰਦ, ਕਿਓਂ ਨਹੀਂ ਬੋਲਦਾ?
ਰੋਜ ਲੰਘ ਜਾਨੈ ਦੇਖ ਮੇਰਾ ਮੂੰਹ ਵੇ
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ

(Desi Routz)
ਉਂਜ ਮਿਤਰਾਂ ਨਾ' ਰਹਿਨਾ ਵੇ ਤੂੰ ਟੌਰ ਕੱਢ ਕੇ
ਹੋਰ ਪਾਸੇ ਤੁਰ ਜਾਨੈ ਮੇਰਾ ਰਾਹ ਛੱਡ ਕੇ
ਰੱਖ ਜਿਗਰਾ ਜੇ ਜੱਟੀ ਨੂੰ ਪਿਆਰ ਕਰਦਾ
ਮੈਨੂੰ ਪਤਾ ਮੇਰੇ ਉੱਤੇ ਕਦੋਂ ਦਾ ਤੂੰ ਮਰਦਾ
ਪਹਿਲੈ ਗੱਭਰੂ ਤਾਂ ਬਣ ਜਿਉਣ ਜੋਗਿਆ
ਗੱਭਰੂ ਤਾਂ ਬਣ ਜਿਉਣ ਜੋਗਿਆ
ਮੈਨੂੰ ਬੇਬੇ ਦੀ ਬਨਾਉਣਾ ਜੇ ਤੂੰ ਨੂੰਹ ਵੇ
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ

ਮੌਕਾ ਜ਼ਿੰਦਗੀ 'ਚ ਕਦੇ ਵਾਰ-ਵਾਰ ਨਾ ਮਿਲ਼ੇ
Time ਲੰਘ ਜਾਂਦਾ, ਫ਼ਿਰ ਬੰਦਾ ਕਰਦਾ ਗਿਲੇ
ਮੁੰਡਾ settle, Canada 'ਚ ਟ੍ਰਾਲਾ ਆਪਣਾ
ਤੇਰੇ ਪੱਲੇ ਹੀ ਨਾ ਰਹਿ ਜਾਵੇ ਰਾਹ ਨੱਪਣਾ
ਜੇ ring ceremony ਹੋ ਗਈ ਕਿਸੇ ਹੋਰ ਨਾ'
Engagement ਹੋ ਗਈ ਕਿਸੇ ਹੋਰ ਨਾ'
ਫਿਰ ਸਾਰਦਾ ਫਿਰੇਂਗਾ ਲੂੰ-ਲੂੰ ਵੇ
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਮੇਰਾ number erase ਕਰੇ dial ਕਰਕੇ
ਮੇਰੇ ਨਾਮ ਨਾਲ ਭਰ ਦਿੰਨਾ ਸਾਰੇ ਵਰਕੇ
ਦੇਖ ਹੋਰਾਂ ਨੂੰ, ਬਣਾ ਕੇ ਬੈਠੇ ਕਿਵੇਂ ਜੋੜੀਆਂ
ਸੁਣ ਝੱਲਿਆ, ਵੇ ਤੈਨੂੰ ਅਕਲਾਂ ਨੇ ਥੋੜ੍ਹੀਆਂ
Kailey, ਯਾਰ ਤੇਰੇ ਦੇਣ ਤੈਨੂੰ ਹੌਸਲਾ
ਯਾਰ ਤੇਰੇ ਦੇਣ ਤੈਨੂੰ ਹੌਸਲਾ
ਤੇਰੇ ਕੰਨ 'ਤੇ ਸਰਕਦੀ ਨਾ ਜੂੰ ਵੇ
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਮੈਂ ਕੁੜੀ ਹੋਕੇ ਐਨੇ ਨਖ਼ਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ

Поcмотреть все песни артиста

Other albums by the artist

Similar artists