SARRB - Zulfaan lyrics
Artist:
SARRB
album: Zulfaan
ਜਿਵੇਂ ਤੇਰੇ ਗੋਰੇ ਮੁੱਖ ਨੂੰ
ਜ਼ੁਲਫ਼ਾਂ ਉਲਝਾਇਆ ਏ
ਓਵੇਂ ਤੂੰ ਮੇਰੇ ਦਿਲ ਨੂੰ
ਗੁੰਝਲਾਂ ਵਿਚ ਪਾਇਆ ਏ
ਨਜ਼ਰਾਂ ਨੂੰ ਤੂੰ ਮਿਲਾ ਕੇ
ਕਾਹਦਾ ਮੁਸਕਾ ਗਈ ਏ
ਓਸੇ ਹੀ ਪਲ ਦਾ ਸਾਨੂੰ
ਕਿਤੇ ਚੈਨ ਨਾ ਆਇਆ ਏ
ਅੰਬਰਾਂ ਦੀ ਬਿਜਲੀ ਵਰਗਾ
ਰੂਪ ਤੇਰਾ ਚਾਨਣ ਕਰਦਾ
ਤੱਕ ਕੇ ਤੈਨੂੰ ਹਰ ਗੱਭਰੂ
ਸੀਨੇ ਉੱਤੇ ਹੱਥ ਧਰਦਾ
ਨਿੱਘ ਜੇਹਾ ਤੂੰ ਠਾਲੀ ਜਾਵੇਂ
ਉਂਝ ਭਾਵੇਂ ਮੌਸਮ ਠਰਦਾ
ਠੋਡੀ ਤੇ ਤਿਲ ਜੋ ਕਾਲਾ
ਹੁਸਨਾਂ ਦੇ ਕੋਕੇ ਜੜ ਦਾ
ਮੁੰਡਿਆਂ ਦੇ ਦਿਲ ਤੇ ਡਾਢਾ
ਕਹਿਰ ਤੂੰ ਢਾਹਿਆ ਏ
ਜਾਨ ਦਾ ਵੈਰੀ ਨੈਣੀ ਸੁਰਮਾ ਵੀ ਪਾਇਆ ਏ
ਜਿਵੇਂ ਤੇਰੇ ਗੋਰੇ ਮੁੱਖ ਨੂੰ
ਜ਼ੁਲਫ਼ਾਂ ਉਲਝਾਇਆ ਏ
ਓਵੇਂ ਤੂੰ ਮੇਰੇ ਦਿਲ ਨੂੰ
ਗੁੰਝਲਾਂ ਵਿਚ ਪਾਇਆ ਏ
ਨਜ਼ਰਾਂ ਨੂੰ ਤੂੰ ਮਿਲਾ ਕੇ
ਕਾਹਦਾ ਮੁਸਕਾ ਗਈ ਏ
ਓਸੇ ਹੀ ਪਲ ਦਾ ਸਾਨੂੰ
ਕਿਤੇ ਚੈਨ ਨਾ ਆਇਆ ਏ
ਜਿਵੇਂ ਤੇਰੇ ਗੋਰੇ ਮੁੱਖ ਨੂੰ
ਜ਼ੁਲਫ਼ਾਂ ਉਲਝਾਇਆ ਏ
ਓਵੇਂ ਤੂੰ ਮੇਰੇ ਦਿਲ ਨੂੰ
ਗੁੰਝਲਾਂ ਵਿਚ ਪਾਇਆ ਏ
ਅੱਜ ਕੱਲ੍ਹ ਤਾਂ ਚੰਨ ਵੀ ਕਹਿੰਦੇ
ਤੇਰੇ ਤੋਂ ਸੜਦਾ ਏ
ਰੂਪ ਤੇਰੇ ਅੱਗੇ ਦੱਸਦੇ
ਕਿੱਥੋਂ ਉਹ ਖੜ੍ਹਦਾ ਏ
ਦੇਖ ਕੇ ਤੈਨੂੰ ਮੇਰਾ ਦਿਲ ਵੀ
ਨਾ ਭਰਦਾ ਏ
ਮਿੱਠਾ ਜਿਹਾ ਨਸ਼ਾ ਆ ਤੇਰਾ
ਜਿਵੇਂ vine ਦਾ ਚੜ੍ਹਦਾ ਏ
ਉਂਝ ਤਾਂ ਤੂੰ ਆਕੜਾਂ ਪੱਟੀ
ਸਾਡੇ ਤੋਂ ਦਿਲ ਵੀ ਵਾਰੇ
ਪਿਆਰ ਦੀਆਂ ਸਮਝਾਂ ਹੈਨੀ
ਖੱਟੇਂਗੀ ਕੀ ਮੁਟਿਆਰੇ
ਤੇਰੇ ਇਸ ਹੁਸਨ ਦਾ ਆਸ਼ਿਕ਼
ਖੁਦਾ ਵੀ ਹੋ ਗਿਆ ਏ
ਤੇਰੇ ਲਈ ਹੀ ਨੇ ਜੱਗ ਦੇ
ਸੁਣਿਆ ਮੈਂ ਅੰਬਰੀ ਤਾਰੇ
ਡਰ ਲੱਗਦਾ ਇਹ ਇਸ਼ਕੇ ਤੋਂ
ਕੇਰਾਂ ਅਜ਼ਮਾਇਆ ਏ
ਟੁੱਟ ਜਾਂਦੇ ਨੇ ਦਿਲ ਸੌਖੇ
ਪਹਿਲਾਂ ਵੀ ਲਾਇਆ ਏ
ਜਿਵੇਂ ਤੇਰੇ ਗੋਰੇ ਮੁੱਖ ਨੂੰ
ਜ਼ੁਲਫ਼ਾਂ ਉਲਝਾਇਆ ਏ
ਓਵੇਂ ਤੂੰ ਮੇਰੇ ਦਿਲ ਨੂੰ
ਗੁੰਝਲਾਂ ਵਿਚ ਪਾਇਆ ਏ
ਨਜ਼ਰਾਂ ਨੂੰ ਤੂੰ ਮਿਲਾ ਕੇ
ਕਾਹਦਾ ਮੁਸਕਾ ਗਈ ਏ
ਓਸੇ ਹੀ ਪਲ ਦਾ ਸਾਨੂੰ
ਕਿਤੇ ਚੈਨ ਨਾ ਆਇਆ ਏ
ਜਿਵੇਂ ਤੇਰੇ ਗੋਰੇ ਮੁੱਖ ਨੂੰ
Поcмотреть все песни артиста
Other albums by the artist