Bob.B Randhawa - Mirza Bolda lyrics
Artist:
Bob.B Randhawa
album: Mirza Bolda
ਓਏ, ਇਹ ਤੂੰ ਕੀ ਕੀਤਾ ਈ ਸਹਿਬਾ?
ਪਿਆਰ ਦੀ ਪਤੰਗ ਨੂੰ ਅਸਮਾਨੀ ਚੜ੍ਹਾ ਕੇ
ਹੇਠੋਂ ਡੋਰ ਕੱਟ ਦਿੱਤੀ, ਓਏ?
B-B-Barrel music
♪
ਨਾ ਤੂੰ ਭਾਈਆਂ ਦੀ ਹੋਈ, ਨਾ ਤੂੰ ਯਾਰ ਨੂੰ ਸਹਾਰਿਆ
ਦਿੱਤਾ ਮਿਰਜ਼ੇ ਨੂੰ ਧੋਖਾ, ਵਾਰ ਪਿੱਠ ਤੇ ਸੀ ਮਾਰਿਆ
ਤੋੜਤੇ ਤੂੰ ਤੀਰ ਨਾਲ਼ੇ ਤੋੜਤਾ ਤੂੰ ਦਿਲ
ਹੁਣ ਕਹਿੰਦੀ ਫ਼ਿਰੇਂ "ਮੇਰਾ ਕੀ ਗੁਨਾਹ?"
ਅਖਵਾਉਣਾ ਤੂੰ ਬੇਵਫ਼ਾ ਰਹਿੰਦੀ ਦੁਨੀਆ ਤੱਕ
ਮਿਰਜ਼ਾ ਤੂੰ ਦਿੱਤਾ ਸੀ ਮਰਾ
ਤਾਹੀਂ ਲੋਕੀ ਲਾਉਣ ਤੌਮਤਾਂ ਨੀ ਵੈਰਣੇ
ਤਾਹੀਂ ਤੈਨੂੰ ਕਹਿਣ ਬੇਵਫ਼ਾ
ਤਾਹੀਂ ਤੈਨੂੰ ਕਹਿਣ ਬੇਵਫ਼ਾ ਨੀ ਵੈਰਣੇ
ਤਾਹੀਂ ਤੈਨੂੰ ਕਹਿਣ ਬੇਵਫ਼ਾ
♪
ਨੀ ਜੇ ਕੱਲੇ-ਕੱਲੇ ਟੱਕਰਦੇ, ਸਾਰੇ ਮਾਰ ਦੇਣੇ ਸੀ
ਜੇ ਹੁੰਦਾ ਨਾ ਨਿਹੱਥਾ ਮੈਂ, ਤੇ ਵਿਚਾਲੋਂ ਪਾੜ ਦੇਣੇ ਸੀ
ਮੈਨੂੰ ਪਹਿਲੇ ਤੋਂ ਜੇ ਪਤਾ ਹੁੰਦਾ, ਤੇਰੀ ਨੀਤ ਖੋਟੀ ਦਾ
ਮੈਂ ਲਿਆਉਣੇ ਸੀ ਭਰਾ, ਹੋਣਾ ਮੁਕਾਬਲਾ ਸੀ ਚੋਟੀ ਦਾ
ਓ, ਸਾਲਿਆਂ ਨੇ ਹੋਣ ਵਾਲੇ ਜੀਜੇ ਦਾ ਸ਼ਿਕਾਰ ਕੀਤਾ
ਵਿੱਚ ਰਿਹਾ ਭੈਣ ਦਾ ਵਿਆਹ
ਅਖਵਾਉਣਾ ਤੂੰ ਬੇਵਫ਼ਾ ਰਹਿੰਦੀ ਦੁਨੀਆ ਤੱਕ
ਮਿਰਜ਼ਾ ਤੂੰ ਦਿੱਤਾ ਸੀ ਮਰਾ
ਤਾਹੀਂ ਲੋਕੀ ਲਾਉਣ ਤੌਮਤਾਂ ਨੀ ਵੈਰਣੇ
ਤਾਹੀਂ ਤੈਨੂੰ ਕਹਿਣ ਬੇਵਫ਼ਾ
ਤਾਹੀਂ ਤੈਨੂੰ ਕਹਿਣ ਬੇਵਫ਼ਾ ਨੀ ਵੈਰਣੇ
ਤਾਹੀਂ ਤੈਨੂੰ ਕਹਿਣ ਬੇਵਫ਼ਾ
♪
ਧੋਖਾ ਜੱਟ ਨਾ' ਕਮਾਇਆ, ਓਹਦਾ ਪਿਆਰ ਤੂੰ ਵਿਸਾਰਿਆ
ਜੀਹਦਾ ਪੂਰਦੀ ਸੀ ਪੱਖ ਤੈਨੂੰ ਓਹਨਾਂ ਨੇ ਹੀ ਮਾਰਿਆ
ਦਿੱਤਾ ਪੱਟ ਦਾ ਸਰਾਣਾ, ਬੱਕੀ ਜੰਡ ਥੱਲ੍ਹੇ ਬੰਨ੍ਹੀ ਸੀ
ਜੇ ਮਰਾਉਣਾ ਹੀ ਸੀ ਮਿਰਜ਼ਾ, ਕਾਹਤੋਂ ਭੱਜਣ ਨੂੰ ਮੰਨੀ ਸੀ?
ਜਿਹੜੀ ਬੀਬੋ ਮਾਸੀ ਸਾਡੀ ਮੁਲਾਕਾਤ ਕਰਾਉਂਦੀ ਸੀ
ਓਹਨੂੰ ਵੀ ਸੀ ਦਿੱਤਾ ਤੂੰ ਮਰਾ
ਅਖਵਾਉਣਾ ਤੂੰ ਬੇਵਫ਼ਾ ਰਹਿੰਦੀ ਦੁਨੀਆ ਤੱਕ
ਮਿਰਜ਼ਾ ਤੂੰ ਦਿੱਤਾ ਸੀ ਮਰਾ
ਤਾਹੀਂ ਲੋਕੀ ਲਾਉਣ ਤੌਮਤਾਂ ਨੀ ਵੈਰਣੇ
ਤਾਹੀਂ ਤੈਨੂੰ ਕਹਿਣ ਬੇਵਫ਼ਾ
ਤਾਹੀਂ ਤੈਨੂੰ ਕਹਿਣ ਬੇਵਫ਼ਾ ਨੀ ਵੈਰਣੇ
ਤਾਹੀਂ ਤੈਨੂੰ ਕਹਿਣ ਬੇਵਫ਼ਾ
ਸੁਣਿਆ ਸਹਿਬਾ ਉੱਡੀ ਫ਼ਿਰਦੀ ਸੀ
ਸਾਡੇ ਗੁੱਝੇ ਭੇਦ ਉਹ ਖੋਲ੍ਹ ਗਈ
ਹੁਣ ਲਿਖਿਆ ਤੂੰ ਬਰਦਾਸ਼ਤ ਕਰੀਂ
ਮੇਰੀ ਕਲਮ ਕਬਰਾਂ 'ਚੋਂ ਬੋਲ ਗਈ
ਮੇਰੀ ਕਲਮ ਕਬਰਾਂ 'ਚੋਂ ਬੋਲ ਗਈ
Поcмотреть все песни артиста
Other albums by the artist