ਆਸਮਾਂ ਤੋਂ ਲੈਕੇ ਜ਼ਮੀਨ ਤਕ
ਤੇਰੇ ਲਈ ਫ਼ੁੱਲਾਂ ਦੀ ਬਿਛਾ ਦਊਂਗਾ ਚਾਦਰਾਂ
ਚੰਨ ਦਾ ਮੈਂ ਝੁਮਕਾ ਬਣਾਕੇ ਪਾਊਂ ਕੰਨਾਂ ਵਿਚ
ਤਾਰਿਆਂ ਦੀ ਪਾਊਂ ਤੈਨੂੰ ਝਾਂਜਰਾਂ
ਬਾਰਿਸ਼ ਦੀਆਂ ਬੂੰਦਾਂ ਤੋਂ ਲੈਕੇ
ਮੈਂ ਬਣਾਵਾਂ ਮੋਤੀ ਤੇਰੇ ਲਈ
ਤਰੀਫ਼ 'ਚ ਤੇਰੀ ਜੋ ਵੀ ਆਖਾਂ
ਲਗਦੀ ਹਰ ਗੱਲ ਛੋਟੀ ਤੇਰੇ ਲਈ
ਮੈਂ ਮਿਰਜ਼ਾ, ਤੂੰ ਸਾਹਿਬਾਂ, ਮੈਂ ਮਜਨੂੰ, ਤੂੰ ਲੈਲਾ
ਤੂੰ ਹੀਰ ਤੇ ਮੈਂ ਬਣਾਂ ਤੇਰਾ ਰਾਂਝਣਾ
ਆਸਮਾਂ ਤੋਂ ਲੈਕੇ ਜ਼ਮੀਨ ਤਕ
ਤੇਰੇ ਲਈ ਫ਼ੁੱਲਾਂ ਦੀ ਬਿਛਾ ਦਊਂਗਾ ਚਾਦਰਾਂ
ਚੰਨ ਦਾ ਮੈਂ ਝੁਮਕਾ ਬਣਾਕੇ ਪਾਊਂ ਕੰਨਾਂ ਵਿਚ
ਤਾਰਿਆਂ ਦੀ ਪਾਊਂ ਤੈਨੂੰ ਝਾਂਜਰਾਂ
ਤਾਰੇ-ਸਿਤਾਰੇ, ਇਹ ਬੱਦਲ ਆਵਾਰੇ
ਤੇਰੀ ਮੈਂ ਚੁੰਨੀ ਨਾਲ ਬੰਨ੍ਹ ਦਊਂਗਾ ਸਾਰੇ
ਜਦੋਂ ਵੀ ਤੂੰ ਗਿੱਲੇ ਵਾਲ਼ਾਂ ਨੂੰ ਸਵਾਰੇ
ਸ਼ੀਸ਼ਾ ਵੀ ਤੇਰੇ ਅੱਗੇ ਕੱਢਦਾ ਏ ਹਾੜ੍ਹੇ
ਤੇਰੀ ਨਜ਼ਰ ਉਤਾਰਾਂ, ਤੇਰੇ ਤੋਂ ਜਾਨ ਵਾਰਾਂ
ਸਜਾਵਾਂ ਤੈਨੂੰ ਪਰੀਆਂ ਦੇ ਵਾਂਗਰਾਂ
ਆਸਮਾਂ ਤੋਂ ਲੈਕੇ ਜ਼ਮੀਨ ਤਕ
ਤੇਰੇ ਲਈ ਫ਼ੁੱਲਾਂ ਦੀ ਬਿਛਾ ਦਊਂਗਾ ਚਾਦਰਾਂ
ਚੰਨ ਦਾ ਮੈਂ ਝੁਮਕਾ ਬਣਾਕੇ ਪਾਊਂ ਕੰਨਾਂ ਵਿਚ
ਤਾਰਿਆਂ ਦੀ ਪਾਊਂ ਤੈਨੂੰ ਝਾਂਜਰਾਂ
ਮੱਥੇ ਦਾ ਟਿੱਕਾ ਕਿਹੜੀ ਤਿੱਤਲੀ ਤੋਂ ਲਿੱਤਾ?
ਜੰਨਤ ਦਾ ਨੂਰ ਲੱਗੇ ਤੇਰੇ ਅੱਗੇ ਫ਼ਿੱਕਾ
ਸੂਰਜ ਦੀ ਲਾਲੀ ਵਾਂਗੂ ਚਮਕਦਾ ਮੱਥਾ
ਕੋਇਲ ਦੀ ਕੂਕ ਵਾਂਗੂ ਨੱਕ ਤੇਰਾ ਤਿੱਖਾ
ਤੈਨੂੰ ਸਾਮਣੇ ਬਿਠਾਵਾਂ, ਮੈਂ ਸੁਣਦਾ ਹੀ ਜਾਵਾਂ
Nirmaan ਦਿਆਂ ਗਾਣਿਆਂ ਦੇ ਵਾਂਗਰਾਂ
ਆਸਮਾਂ ਤੋਂ ਲੈਕੇ ਜ਼ਮੀਨ ਤਕ
ਤੇਰੇ ਲਈ ਫ਼ੁੱਲਾਂ ਦੀ ਬਿਛਾ ਦਊਂਗਾ ਚਾਦਰਾਂ
ਚੰਨ ਦਾ ਮੈਂ ਝੁਮਕਾ ਬਣਾਕੇ ਪਾਊਂ ਕੰਨਾਂ ਵਿਚ
ਤਾਰਿਆਂ ਦੀ ਪਾਊਂ ਤੈਨੂੰ ਝਾਂਜਰਾਂ
ਆਸਮਾਂ ਤੋਂ ਲੈਕੇ ਜ਼ਮੀਨ ਤਕ
ਤੇਰੇ ਲਈ ਫ਼ੁੱਲਾਂ ਦੀ ਬਿਛਾ ਦਊਂਗਾ ਚਾਦਰਾਂ
ਚੰਨ ਦਾ ਮੈਂ ਝੁਮਕਾ ਬਣਾਕੇ ਪਾਊਂ ਕੰਨਾਂ ਵਿਚ
ਤਾਰਿਆਂ ਦੀ ਪਾਊਂ ਤੈਨੂੰ ਝਾਂਜਰਾਂ
Поcмотреть все песни артиста
Other albums by the artist