Kishore Kumar Hits

Aatish - Jannat lyrics

Artist: Aatish

album: Jannat


ਮੇਰੇ ਕਰਮਾਂ 'ਚ ਤੇਰੇ ਜਿਹੀ ਆਉਣੀ ਆਂ
ਜੇ ਇਹ ਗੱਲ ਪਤਾ ਹੁੰਦੀ (ਜੇ ਹ ਗੱਲ ਪਤਾ ਹੁੰਦੀ)
ਮੇਰੇ ਜਿਹੇ ਆਸ਼ਿਕ ਤੋਂ ਕਦੇ ਵੀ ਭੁੱਲ ਕੇ ਨਾ
ਕੋਈ ਖ਼ਤਾ ਹੁੰਦੀ (ਕੋਈ ਖ਼ਤਾ ਹੁੰਦੀ)
ਤੂੰ ਕੋਇਲ ਦੀ ਅਵਾਜ਼ ਜਿਹੀ, ਕਿਸੇ ਸੁਰੀਲੇ ਸਾਜ਼ ਜਿਹੀ
ਤੈਨੂੰ ਪਾ ਕੇ ਲੱਗੇ ਜਿਵੇਂ ਮੰਨਤ ਮਿਲ ਗਈ
ਮੇਰੇ ਜਿਹੇ ਪਾਪੀ ਨੂੰ, ਦੁੱਖਾਂ ਦੇ ਸਾਥੀ ਨੂੰ
ਤੇਰੇ ਜਿਹੀ ਜੰਨਤ ਮਿਲ ਗਈ
ਮੇਰੇ ਜਿਹੇ ਪਾਪੀ ਨੂੰ, ਦੁੱਖਾਂ ਦੇ ਸਾਥੀ ਨੂੰ
ਤੇਰੇ ਜਿਹੀ ਜੰਨਤ ਮਿਲ ਗਈ
(ਤੇਰੇ ਜਿਹੀ ਜੰਨਤ ਮਿਲ ਗਈ)

ਤੂੰ ਜ਼ਿੰਦਗੀ ਵਿੱਚ ਆਈ, ਮੈਂ ਹੱਸਣਾ ਸਿਖ ਲਿਆ
ਦਿਲ ਨੂੰ ਮੇਰੇ ਮੈਂ ਖੁਸ਼ ਰੱਖਣਾ ਸਿਖ ਲਿਆ
ਤੂੰ ਜ਼ਿੰਦਗੀ ਵਿੱਚ ਆਈ, ਮੈਂ ਹੱਸਣਾ ਸਿਖ ਲਿਆ
ਦਿਲ ਨੂੰ ਮੇਰੇ ਮੈਂ ਖੁਸ਼ ਰੱਖਣਾ ਸਿਖ ਲਿਆ
ਜਜ਼ਬਾਤ ਲੁਕਾ ਕੇ ਰੱਖਦਾ ਸੀ ਹਰ ਮਹਿਫ਼ਲ ਵਿੱਚ ਜੋ
ਉਹਨੇ ਹਰ ਮੌਕੇ 'ਤੇ ਖੁੱਲ੍ਹ ਕੇ ਨੱਚਣਾ ਸਿਖ ਲਿਆ
ਤੂੰ ਮੈਨੂੰ ਇੰਜ ਨਸੀਬ ਹੋਈ ਜਿਵੇਂ ਦੂਰ ਕੋਈ ਤਕਲੀਫ਼ ਹੋਈ
ਮਰਦੇ ਨੂੰ ਜੀਣ ਦੀ ਨਵੀਂ ਹਿੰਮਤ ਮਿਲ ਗਈ
ਮੇਰੇ ਜਿਹੇ ਪਾਪੀ ਨੂੰ, ਦੁੱਖਾਂ ਦੇ ਸਾਥੀ ਨੂੰ
ਤੇਰੇ ਜਿਹੀ ਜੰਨਤ ਮਿਲ ਗਈ
ਮੇਰੇ ਜਿਹੇ ਪਾਪੀ ਨੂੰ, ਦੁੱਖਾਂ ਦੇ ਸਾਥੀ ਨੂੰ
ਤੇਰੇ ਜਿਹੀ ਜੰਨਤ ਮਿਲ ਗਈ
(ਤੇਰੇ ਜਿਹੀ ਜੰਨਤ ਮਿਲ ਗਈ)

ਤੂੰ ਦੂਰ ਹੋਵੇ ਤਾਂ ਮੈਂ ਇੱਕ ਪਲ ਲਈ ਡਰ ਜਾਵਾਂ
ਬਿਨ ਤੇਰੇ ਜੀਣ ਤੋਂ ਚੰਗਾ ਏ, ਮੈਂ ਮਰ ਜਾਵਾਂ
ਤੂੰ ਦੂਰ ਹੋਵੇ ਤਾਂ ਮੈਂ ਇੱਕ ਪਲ ਲਈ ਡਰ ਜਾਵਾਂ
ਬਿਨ ਤੇਰੇ ਜੀਣ ਤੋਂ ਚੰਗਾ ਏ, ਮੈਂ ਮਰ ਜਾਵਾਂ
Nirmaan ਦੇ ਨਾਂ ਨਾਲ ਯਾਦ ਕਰਣਗੇ ਲੋਕ ਤੈਨੂੰ
ਤੇਰੀ ਖ਼ਾਤਿਰ ਇਸ਼ਕ 'ਚ ਕੁੱਝ ਐਸਾ ਮੈਂ ਕਰ ਜਾਵਾਂ
ਸੀ ਕੋਰੇ ਕਾਗ਼ਜ਼ ਵਰਗਾ ਮੈਂ, ਕਿਵੇਂ ਆਪਣੇ ਵਿੱਚ ਰੰਗ ਭਰਦਾ ਮੈਂ?
ਬੇਰੰਗ ਜ਼ਿੰਦਗੀ ਨੂੰ ਰੰਗਤ ਮਿਲ ਗਈ
ਮੇਰੇ ਜਿਹੇ ਪਾਪੀ ਨੂੰ, ...ਸਾਥੀ ਨੂੰ
...ਜੰਨਤ ਮਿਲ ਗਈ
ਮੇਰੇ ਜਿਹੇ ਪਾਪੀ ਨੂੰ, ਦੁੱਖਾਂ ਦੇ ਸਾਥੀ ਨੂੰ
ਤੇਰੇ ਜਿਹੀ ਜੰਨਤ ਮਿਲ ਗਈ
(ਤੇਰੇ ਜਿਹੀ ਜੰਨਤ ਮਿਲ ਗਈ)

Поcмотреть все песни артиста

Other albums by the artist

Similar artists