Kishore Kumar Hits

B Praak - Farishtey ("Carry On Jatta 3") lyrics

Artist: B Praak

album: Farishtey ("Carry On Jatta 3")


ਓ, ਮੇਰੇ ਯਾਰ ਦੇ, ਹੋ, ਯਾਰ ਫ਼ਰਿਸ਼ਤੇ
ਓ, ਮੇਰੇ ਯਾਰ ਦੇ, ਓ, ਰੰਗ ਨਿਆਰੇ, ਨਿਆਰੇ, ਨਿਆਰੇ
ਓ, ਮੇਰੇ ਯਾਰ ਦੀ ਜੇਬ ਵਿੱਚ ਰਹਿੰਦੇ
ਇਹ ਸੂਰਜ-ਵੂਰਜ, ਬੱਦਲ-ਵੱਦਲ, ਚੰਦਰਮਾ, ਤਾਰੇ
ਓ, ਮੇਰੇ ਯਾਰ ਦੀ ਜੇਬ ਵਿੱਚ ਰਹਿੰਦੇ
ਇਹ ਸੂਰਜ-ਵੂਰਜ, ਬੱਦਲ-ਵੱਦਲ, ਚੰਦਰਮਾ, ਤਾਰੇ
ਓ, ਜਦੋਂ ਮਰਜ਼ੀ ਪੁੱਛ ਲਿਓ, ਇਹ ਜਹਾਨ ਨਹੀਂ ਦੱਸ ਸੱਕਦਾ
ਉਹਦੇ ਬਾਰੇ ਕੋਈ ਇੰਸਾਨ ਨਹੀਂ ਦੱਸ ਸੱਕਦਾ
ਓ, ਜੇ ਕੁੱਝ ਪੁੱਛਣਾ ਖ਼ੁਦਾ ਤੋਂ ਪੁੱਛਿਓ
ਹੋ, ਜੇ ਕੁੱਝ ਪੁੱਛਣਾ Jaani ਬਾਰੇ, ਬਾਰੇ, ਬਾਰੇ
ਓ, ਮੇਰੇ ਯਾਰ ਦੀ ਜੇਬ ਵਿੱਚ ਰਹਿੰਦੇ
ਇਹ ਸੂਰਜ-ਵੂਰਜ, ਬੱਦਲ-ਵੱਦਲ, ਚੰਦਰਮਾ, ਤਾਰੇ

ਹੋ, ਜਾਵਾਂ ਮੈਂ, ਜਾਵਾਂ ਮੈਂ ਤੈਨੂੰ ਤੱਕੀ ਜਾਵਾਂ
ਹਾਂ, ਜੇ ਤੂੰ ਬੁਲਾਵੇ ਨੰਗੇ ਪੈਰੀਂ ਆਵਾਂ
ਹਾਏ, ਰੱਬ ਦੀ ਵੀ ਕਦੇ-ਕਦੇ ਖਾ ਲਈਏ
ਸੌਂਹ ਲੱਗੇ, ਤੇਰੀ ਝੂਠੀ ਸੌਂਹ ਨਾ ਖਾਵਾਂ
ਤੂੰ ਮੈਨੂੰ ਦਿਸਦਾ ਨਹੀਂ ਜਦੋਂ ਅੱਖ ਫੜਕਦੀ ਰਹਿੰਦੀ ਐ
ਦਿਲ ਤੜਪਦਾ ਰਹਿੰਦਾ ਐ, ਰੂਹ ਭਟਕਦੀ ਰਹਿੰਦੀ ਐ
ਓ, ਤੂੰ ਹੱਥ ਲਾਇਆ ਤਾਂ ਮਿੱਠੇ ਹੋ ਗਏ
ਹੋ, ਪਾਣੀ ਜਿਹੜੇ ਸੀ ਖਾਰੇ, ਖਾਰੇ, ਖਾਰੇ, ਖਾਰੇ
ਓ, ਮੇਰੇ ਯਾਰ ਦੀ ਜੇਬ ਵਿੱਚ ਰਹਿੰਦੇ
ਇਹ ਸੂਰਜ-ਵੂਰਜ, ਬੱਦਲ-ਵੱਦਲ, ਚੰਦਰਮਾ, ਤਾਰੇ

ਇਹ ਦੁਨੀਆ ਨੂੰ ਵਿਦਾ, ਬੇਲੀਆਂ, ਕਰਨਾ ਪੈਂਦਾ ਐ
ਓ, ਵੈਸੇ ਹਰ ਕਿਸੇ ਨੂੰ ਇੱਕ ਦਿਨ ਮਰਨਾ ਪੈਂਦਾ ਐ
ਇਹ ਦੁਨੀਆ ਨੂੰ ਵਿਦਾ, ਬੇਲੀਆਂ, ਕਰਨਾ ਪੈਂਦਾ ਐ
ਹੋ, ਵੈਸੇ ਹਰ ਕਿਸੇ ਨੂੰ ਇੱਕ ਦਿਨ ਮਰਨਾ ਪੈਂਦਾ ਐ
ਹੋ, ਪਰ ਮੈਨੂੰ ਲਗਦੈ ਅਮਰ ਹੋ ਜਾਂਦੇ
ਹੋ, ਤੇਰੀਆਂ ਨਜ਼ਰਾਂ ਦੇ ਮਾਰੇ, ਮਾਰੇ, ਮਾਰੇ, ਮਾਰੇ
ਓ, ਮੇਰੇ ਯਾਰ ਦੀ ਜੇਬ ਵਿੱਚ ਰਹਿੰਦੇ
ਇਹ ਸੂਰਜ-ਵੂਰਜ, ਬੱਦਲ-ਵੱਦਲ, ਚੰਦਰਮਾ, ਤਾਰੇ

Поcмотреть все песни артиста

Other albums by the artist

Similar artists