ਕੁੜੀਆਂ ਦੀ ਲੋਹੜੀ ਆਈ
ਕੁੜੀਆਂ ਦੀ ਲੋਹੜੀ ਆਈ
ਸਾਰੇ ਜੀਅ ਦੇਣ ਵਧਾਈ
ਸਾਰੇ ਜੀਅ ਦੇਣ ਵਧਾਈ
ਨੱਚਦੇ 'ਤੇ ਭੰਗੜਾ ਪਾਉਂਦੇ
ਫ਼ਿਰਦੇ ਸਭ ਚਾਈਂ-ਚਾਈਂ
ਹੱਸਲੋ-ਹੱਸਾਲੋ 'ਤੇ ਗਿੱਧਾ ਤੁਸੀਂ ਪਾ ਲੋ
ਵੰਡੋ ਸਭ ਖੁਸ਼ੀਆਂ 'ਤੇ ਜਸ਼ਨ ਮਨਾ ਲੋ
ਕੁੜੀਆਂ ਦੀ ਲੋਹੜੀ ਆਈ
ਕੁੜੀਆਂ ਦੀ ਲੋਹੜੀ ਆਈ
(ਹੋ-ਹੋ)
(La-la-la-la-la-la)
(La-la-la-la-la-la)
(La-la-la-la-la-la-laa)
ਅੰਮੜੀ ਨੂੰ ਚਾਅ ਅੱਜ ਚੜ੍ਹਿਆ
ਵਿਹੜਾ ਸ਼ਗਨਾਂ ਨਾਲ਼ ਭਰਿਆ
ਵਿਹੜਾ ਸ਼ਗਨਾਂ ਨਾਲ਼ ਭਰਿਆ
ਧੀ ਨੇ ਘਰ ਜਨਮ ਲਿਆ ਏ
ਸ਼ੁਕਰ ਦਾਤੇ ਦਾ ਕਰਿਆ
ਸ਼ੁਕਰ ਦਾਤੇ ਦਾ ਕਰਿਆ
ਫ਼ਿਰਦੀ ਨਵਾਂ suit ਸਵਾਈ
ਫ਼ਿਰਦੀ ਨਵਾਂ suit ਸਵਾਈ
ਕੁੜੀਆਂ ਦੀ ਲੋਹੜੀ ਆਈ
ਕੁੜੀਆਂ ਦੀ ਲੋਹੜੀ ਆਈ
(ਹੋ-ਹੋ)
ਬੋਲੇ ਕੁੱਕੜ ਬਨੇਰੇ 'ਤੇ
ਬੋਲੇ ਕੁੱਕੜ ਬਨੇਰੇ 'ਤੇ
ਤੂੰ ਕੁੜੀਆਂ ਦੀ ਲੋਹੜੀ ਬਾਲਦੈਂ
ਮਿਹਰ ਨਾਨਕ ਦੀ ਤੇਰੇ 'ਤੇ
ਤੂੰ ਕੁੜੀਆਂ ਦੀ ਲੋਹੜੀ ਬਾਲਦੈਂ
ਮਿਹਰ ਨਾਨਕ ਦੀ ਤੇਰੇ 'ਤੇ
ਪਾਪਾ ਅੱਜ ਖੁਸ਼ੀ ਮਨਾਉਂਦੇ
ਰੱਜ-ਰੱਜ ਕੇ ਭੰਗੜਾ ਪਾਉਂਦੇ
ਰੱਜ-ਰੱਜ ਕੇ ਭੰਗੜਾ ਪਾਉਂਦੇ
ਨਾਜ਼ੁਕ ਜਿਹੀ ਪਰੀ ਵੇਖਕੇ
ਖੁਸ਼ੀਆਂ ਦੇ ਹੰਝੂ ਆਉਂਦੇ
ਖੁਸ਼ੀਆਂ ਦੇ ਹੰਝੂ ਆਉਂਦੇ
ਹੋ, ਕਹਿੰਦੇ ਮੇਰੀ ਪੂਰੀ ਚੜ੍ਹਾਈ
ਹਾਏ, ਕਹਿੰਦੇ ਮੇਰੀ ਪੂਰੀ ਚੜ੍ਹਾਈ
ਕੁੜੀਆਂ ਦੀ ਲੋਹੜੀ ਆਈ
ਕੁੜੀਆਂ ਦੀ ਲੋਹੜੀ ਆਈ
(ਹੋ-ਹੋ)
♪
ਵੀਰ ਨਾਲ਼ ਭੈਣ ਵੀ ਹੋਵੇ
ਸੋਹਣੇ ਲੱਗਦੇ ਨੇ ਦੋਵੇਂ
ਸੋਹਣੇ ਲੱਗਦੇ ਨੇ ਦੋਵੇਂ
ਅੱਜਕਲ੍ਹ ਕੋਈ ਫ਼ਰਕ ਨਈਂ ਕਰਦਾ
ਦਾਤਾ ਸਾਨੂੰ ਦੇਵੇ ਦੋਵੇਂ
ਦਾਤਾ ਸਾਨੂੰ ਦੇਵੇ ਦੋਵੇ
ਸੋਹਣੀ ਏ ਰਸਮ ਚਲਾਈ
ਸੋਹਣੀ ਏ ਰਸਮ ਚਲਾਈ
ਕੁੜੀਆਂ ਦੀ ਲੋਹੜੀ ਆਈ
ਕੁੜੀਆਂ ਦੀ ਲੋਹੜੀ ਆਈ
(ਹੋ-ਹੋ)
Поcмотреть все песни артиста
Other albums by the artist