Kishore Kumar Hits

Deep Chahal - Family lyrics

Artist: Deep Chahal

album: Family


ਜਵਾਹਰ ਵਾਲ਼ਾ ਐ ਪਿੰਡ ਜੱਟ ਦਾ, ਪਿੰਡ ਵਿਚਾਲ਼ੇ ਘਰ, ਬਿੱਲੋ
ਘਰ ਕਾਹਦਾ ਐ, ਨਿਰਾ ਪੂਰਾ ਐ ਜੰਨਤ ਦਾ ਹੀ ਦਰ, ਬਿੱਲੋ
੧੨ ਬਜੇ ਉੱਠੀਦਾ ਤੇ ੧੨ ਬਜੇ ਸੋਈਦਾ
Nature ਫ਼ਕੀਰ ਤੇ ਫਿਕਰ ਸਾਨੂੰ ਕੋਈ ਨਾ
Bed ਉੱਤੇ ਆਉਂਦੀ bed-tea, ਗੋਰੀਏ
ਕੋਈ ਮੁਹੱਬਤ ਨਹੀਂ ਬੇਬੇ ਵਰਗੀ, ਗੋਰੀਏ
ਰੋਟੀ time ਨਾ' ਖਵਾਉਂਦੀ ਜਿਹੜੀ "ਸ਼ੇਰ ਪੁੱਤ" ਆਖ
ਦਾਤਾ, ਸਾਡੇ ਲਈ ਹੀ ਮੰਗੇ, ਕੁਝ ਮੰਗਦੀ ਨਾ ਆਪ
ਆਪ ਵਿਹਲੇ-ਵਿਹਲੇ ਯਾਰ ਨੀ, ਨਾ ਕੋਈ ਕੰਮ-ਕਾਰ ਨੀ
ਸਾਂਭ-ਸਾਂਭ, ਸਾਂਭ-ਸਾਂਭ ਰੱਖੇ ਲਾਣੇਦਾਰ ਨੀ
ਸੱਚ ਕਿਹਾ ਐ ਕਿਸੇ ਨੇ, "ਖੇਤੀ ਜਿਹਾ ਕੋਈ ਧੰਦਾ ਨਹੀਂ"
ਕਸਮ ਨਾ' ਕਹਿਨਾ, "ਬਾਪੂ ਵਰਗਾ ਕੋਈ ਬੰਦਾ ਨਹੀਂ"
ਕਸਮ ਨਾ' ਕਹਿਨਾ, "ਬਾਪੂ ਵਰਗਾ ਕੋਈ ਬੰਦਾ ਨਹੀਂ"
ਕਸਮ ਨਾ' ਕਹਿਨਾ, "ਬਾਪੂ ਵਰਗਾ ਕੋਈ ਬੰਦਾ ਨਹੀਂ"
ਵੱਡੇ ਬਾਈ ਦਾ ਸਹਾਰਾ, ਜਿਵੇਂ ਛੱਤ ਨਾ' ਸਤੀਰ
ਅੱਖ ਚੱਕੇ ਨਾ ਜਮਾਨਾ, ਜਦੋਂ ਖੜ੍ਹਾ ਵੱਡਾ ਵੀਰ
ਕੱਦ 'ਚ ਤਾਂ ਛੋਟੀ, ਪਰ ਰੂਹ ਦਿਆਂ ਹਾਣ ਦੀ
ਦਿਲ ਦੀ ਆ ਰਾਣੀ, ਇੱਕ ਦਿਲਾਂ ਦੀਆਂ ਜਾਣਦੀ
ਮਾਝੇ ਵੱਲ ਦੀ ਆ, ਆਪ ਵਿਆਹ ਕੇ ਮਾਲਵੇ 'ਚ ਆਊਗੀ
ਘਰੇ ਮੁਖ਼ਤਿਆਰੀ ਬੇਬੇ ਬਾਅਦ ਜੋ ਚਲਾਊਗੀ
ਘਰੇ ਮੁਖ਼ਤਿਆਰੀ ਬੇਬੇ ਬਾਅਦ ਜੋ ਚਲਾਊਗੀ
ਓ, ਬਾਪੂ ਦੀਆਂ ਬਾਂਹਵਾਂ ਛੋਟਾ ਚਾਚਾ, ਵੱਡਾ ਤਾਇਆ
ਖੇਤ ਕੱਠਿਆਂ ਨੇ ਵਾਹਿਆ, ਵੈਰ ਕੱਠਿਆਂ ਨੇ ਢਾਹਿਆ
ਇੱਕੋ ਵਿਹੜੇ ਵਿੱਚ ਰਲ਼ ਕੱਠੀਆਂ ਨੇ ਬਹਿਣਾ ਸਾਰੀਆਂ
ਛੋਟੀ ਚਾਹੇ ਵੱਡੀ, ਜਾਨੋਂ ਵੱਧ ਬਹਿਣਾ ਪਿਆਰੀਆਂ
ਇੱਕ ਤਾਏ ਆਲ਼ਾ ਬਾਹਰ ਛੱਤੂ ਆਉਂਦੇ ਸਾਲ ਕੋਠੀ
ਨਵੇਂ ਸਿਰੋਂ ਬਣੂ ਸਰ, ਰਹੂ ਪੁਰਾਣਾ ਘਰ ਓਥੀ
ਚਹਿਲਾਂ ਦਿਲਾਂ ਦੇ ਆ ਨੇੜੇ, ਭਾਵੇਂ ਵਤਨਾਂ 'ਚ ਦੂਰੀ ਆ
ਬਾਕੀ ਕੰਮ ਪਿੱਛੋਂ, ਪਹਿਲਾਂ family ਜਰੂਰੀ ਆ
ਬਾਕੀ ਕੰਮ ਪਿੱਛੋਂ, ਪਹਿਲਾਂ family ਜਰੂਰੀ ਆ
ਹੋ, ਕਿਹੜਾ ਦਾਦੇ ਦਾ ਸੁਣਾਵਾਂ, ਕਿੱਸੇ ਬੜੇ ਆਂ ਸੰਗੀਨ
ਕਹਿੰਦੇ, "ਜੱਟਾਂ ਨੂੰ ਪਿਆਰੀ ਹੁੰਦੀ ਸੱਭ ਤੋਂ ਜਮੀਨ"
ਰੌਲ਼ਾ ਵੱਟਦਾ ਜੇ ਚੜ੍ਹ ਕੇ ਸ਼ਰੀਕੇਬਾਜੀ ਆਉਂਦੀ
ਪਹਿਲਾਂ ਦਾਦੇ ਨਾਲ਼ੋਂ ਚੱਕ ਕੇ ਰਫ਼ਲ ਦਾਦੀ ਲਿਆਉਂਦੀ
ਰਹੋ ਸਾਡੇ ਕੋਲ਼ੋਂ ਲੋਕ ਨੇ ਖ਼ਬਰਦਾਰ ਆਖਦੇ
ਪਿੰਡ ਵਿੱਚ, ਗੋਰੀਏ, ਨੰਬਰਦਾਰ ਆਖਦੇ
ਪਿੰਡ ਵਿੱਚ, ਗੋਰੀਏ, ਨੰਬਰਦਾਰ ਆਖਦੇ
ਪਿੰਡ ਵਿੱਚ, ਗੋਰੀਏ, ਨੰਬਰਦਾਰ ਆਖਦੇ
ਸਾਂਝਾ ਜਿੰਦਗੀ ਦਾ ਹੁੰਦਾ ਜਿੰਨਾ ਨਾਲ਼ ਪਲ-ਪਲ
End ਬੰਦਿਆਂ ਦੀ ਹੋਣੀ ਆ ਅਖੀਰ ਵਿੱਚ ਗੱਲ
ਸਾਂਝਾ ਜਿੰਦਗੀ ਦਾ ਹੁੰਦਾ ਜਿੰਨਾ ਨਾਲ਼ ਪਲ-ਪਲ
End ਬੰਦਿਆਂ ਦੀ ਹੋਣੀ ਆ ਅਖੀਰ ਵਿੱਚ ਗੱਲ
ਨਹਾ-ਧੋਕੇ ਪੈਰ ਜਦੋਂ ਧਰਾਂ ਘਰੋਂ ਬਾਹਰ
ਮੇਰੇ ਵਰਗੇ ਆਂ ਜਿਹੜੇ ਮੈਨੂੰ ਮਿਲ਼ਦੇ ਆਂ ਯਾਰ
Exchange ਨੇ ਨੰਬਰ, exchange ਨੇ ਕਮੀਜਾਂ
ਬਹਿ ਕੇ ਮਹਿਫ਼ਲਾਂ 'ਚ ਜਿਨ੍ਹਾਂ ਨਾਲ਼ ਭੁੱਲਦੇ ਤਮੀਜਾਂ
ਹੋ, ਜਿੱਥੇ ਦੁਨੀਆ ਨਾ ਖੜ੍ਹੀ, ਓਥੇ ਇਹਨਾਂ ਹਿੱਕ ਤਣੀ ਸੀ
ਯਾਰੀ ਜਿਹੀ ਚੀਜ ਕੋਈ ਦੁਨੀਆ 'ਤੇ ਬਣੀ ਨਹੀਂ
ਯਾਰੀ ਜਿਹੀ ਚੀਜ ਦੂਜੀ ਦੁਨੀਆ 'ਤੇ ਬਣੀ ਨਹੀਂ
Star on the beat

Поcмотреть все песни артиста

Other albums by the artist

G

2022 · single

Similar artists