पागल कैसे हो जाते हैं?
देखो ऐसे हो जाते हैं
दुनियां सा होना मुश्किल है
चल तेरे जैसे हो जाते हैं
ਸ਼ਾਮਾਂ ਦਾ ਰੰਗ ਵੀ ਸੰਧੂਰੀ ਹੋ ਗਿਆ ਏ
ਸਾਹਾਂ ਤੋਂ ਵੱਧ ਕੇ ਜ਼ਰੂਰੀ ਹੋ ਗਿਆ ਏ
ਖ਼ੁਦ ਦੀ ਖ਼ਬਰ, ਨਾ ਜ਼ਮਾਨੇ ਦੀ ਫਿਕਰ
ਇਸ਼ਕਾ ਵੀ ਸਾਡਾ, ਫ਼ਿਤੂਰੀ ਹੋ ਗਿਆ ਏ
ਗੈਰਾਂ ਕੋਲੋਂ ਪੁੱਛ ਲਈਂ, ਵੇ ਸਾਡੀ ਨੀਂਦਾਂ ਦੇ ਭਾਅ ਵੇ
ਨੇੜੇ-ਨੇੜੇ ਰਹਿ ਵੇ(ਨੇੜੇ-ਨੇੜੇ ਰਹਿ ਵੇ)
ਤੇਰੀਆਂ ਦੀਦਾਂ ਦਾ ਚਾਅ ਵੇ(ਚਾਅ ਵੇ)
ਏਹ ਇਸ਼ਕੇ ਨੇ ਤੇਰੇ(ਇਸ਼ਕੇ ਨੇ ਤੇਰੇ)
ਸਾਨੂੰ ਕਰਨਾ ਤਬਾਹ ਵੇ
(ਕਰਨਾ ਤਬਾਹ ਵੇ)
♪
ਜ਼ਹਿਨ ਦੀ ਪਾਲਕੀ 'ਚ ਤੇਰੇ ਖ਼ਿਆਲ ਰੱਖਾਂ
ਹਾਸੇ ਤੇ ਬੋਲ਼ ਤੇਰੇ ਕਮਾਲ ਰੱਖਾਂ
ਆਵੇਂ ਤੂੰ ਜਿਹੜੇ ਰਾਹੀਂ, ਇੱਤਰ ਮੈਂ ਛਿੜਕ ਛੱਡਾਂ
ਰਾਤਾਂ ਨੂੰ ਦਿਲ ਦੇ ਦੀਵੇ ਰਾਹਾਂ 'ਚ ਬਾਲ ਰੱਖਾਂ
ਅੱਖੀਆਂ ਵੀ ਥੱਕ ਗਈਆਂ, ਤੇਰੇ ਤੱਕ-ਤੱਕ ਰਾਹ ਵੇ
ਕਾਵਾਂ ਕੋਲੋਂ ਪੁੱਛਦੀ, ਨਿੱਤ ਚੂਰੀਆਂ ਮੈਂ ਪਾ ਵੇ
ਨੇੜੇ-ਨੇੜੇ ਰਹਿ ਵੇ(ਨੇੜੇ-ਨੇੜੇ ਰਹਿ ਵੇ)
ਤੇਰੀਆਂ ਦੀਦਾਂ ਦਾ ਚਾਅ ਵੇ(ਚਾਅ ਵੇ)
ਏਹ ਇਸ਼ਕੇ ਨੇ ਤੇਰੇ(ਇਸ਼ਕੇ ਨੇ ਤੇਰੇ)
ਸਾਨੂੰ ਕਰਨਾ ਤਬਾਹ ਵੇ
(ਕਰਨਾ ਤਬਾਹ ਵੇ)
Поcмотреть все песни артиста
Other albums by the artist