ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
ਬੀਤੇ ਪਲ ਉੱਤੇ ਪਰਦਾ ਪਾਇਆ ਕਿਉਂ?
ਮੈਂ ਸੋਚਿਆ ਨੀ ਕਦੇ ਅਸੀਂ ਹੋਵਾਂਗੇ ਅਜਨਬੀ
ਨਾ ਸੋਚਿਆ ਸੀ ਕਦੇ ਸਾਡੀ ਵੀ ਟੁੱਟੇਗੀ ਦਿੱਲਗੀ
ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
♪
ਤੇਰੇ ਨਾਲ ਇਹ ਜਿੰਦ ਲਿਖਵਾਈ ਸੀ
ਤੂੰ ਮੇਰੇ ਗੀਤਾਂ ਦੀ ਰੁਵਾਈ ਸੀ
ਤੇਰੇ ਨਾ ਤੇ ਕੋਈ ਆਂਚ ਨਾ ਆਵੇ
ਇਸ਼ਕ ਕਹਾਣੀ ਮੈਂ ਜਗ ਤੋਂ ਲੁਕਾਈ ਸੀ
ਕਸਮਾਂ ਸੀ ਤੂੰ ਲਾਈਆਂ
ਮੈਥੋਂ ਨਾ ਵਿਛੜ ਜਾਣੇ ਦੀਆਂ
ਤੂੰ ਵਾਧਿਆਂ ਤੋਂ ਮੁੱਕਰੀ, ਹੁਣ ਕਰ ਲਏ ਤੂੰ ਵੱਖਰੇ ਰਾਹ
ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
ਬੀਤੇ ਪਲ ਉੱਤੇ ਪਰਦਾ ਪਾਇਆ ਕਿਉਂ?
ਮੈਂ ਸੋਚਿਆ ਨੀ ਕਦੇ ਅਸੀਂ ਹੋਵਾਂਗੇ ਅਜਨਬੀ
ਨਾ ਸੋਚਿਆ ਸੀ ਕਦੇ ਸਾਡੀ ਵੀ ਟੁੱਟੇਗੀ ਦਿੱਲਗੀ
ਨੀ ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
♪
ਜੁਦਾਈਆਂ ਹਾਏ, ਹੋਈਆਂ ਹੁਣ ਲੰਬੀਆਂ
ਕਿਵੇਂ ਤੈਨੂੰ ਲੱਗੀਆਂ ਵੀ ਯਾਦ ਨਾ ਆਈਆਂ?
ਹਾਏ ਓ, ਮੇਰੇ ਡਾਡਿਆ ਰੱਬਾ
ਯਾਦਾਂ ਦੁਨੀਆ ਤੋਂ ਜਾਣ ਨਾ ਲੁਕਾਈਆਂ
ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
ਬੀਤੇ ਪਲ ਉੱਤੇ ਪਰਦਾ ਪਾਇਆ ਕਿਉਂ?
ਮੈਂ ਸੋਚਿਆ ਨੀ ਕਦੇ ਅਸੀਂ ਹੋਵਾਂਗੇ ਅਜਨਬੀ
ਨਾ ਸੋਚਿਆ ਸੀ ਕਦੇ ਸਾਡੀ ਵੀ ਟੁੱਟੇਗੀ ਦਿੱਲਗੀ
ਨੀ ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
Поcмотреть все песни артиста
Other albums by the artist