Prabh Deep - Antar lyrics
Artist:
Prabh Deep
album: Tabia
Yeah
ਮੇਰੇ ਬਾਰੇ ਕਹਿਣਾ ਜੋ ਵੀ ਕਹਿਲੋ (ਕਹਿਲੋ)
ਜਿੰਨੇ ਵੱਡੇ ਲੋਕਾਂ ਨਾਲ ਬਹਿਲੋ (ਬਹਿਲੋ)
ਪਹੁੰਚ ਨੀ ਪਾਓਗੇ ਮੇਰੇ ਤੱਕ (ਮੇਰੇ, ਮੇਰੇ ਤੱਕ)
ਜੋ ਅੱਜ ਕਾਰਾ ਕਰੋਗੇ ਸਾਲਾਂ ਬਾਅਦ (yeah)
ਫੇਰ ਆਓਗੇ, ਮੰਗੋਗੇ, ਮੇਰੇ ਕੋਲੋ ਮੁਆਫ਼ੀ
ਫੇਰ ਆਓਗੇ, ਮੰਗੋਗੇ, ਮੇਰੇ ਕੋਲੋ ਮੁਆਫ਼ੀ
ਟੇਡਾ ਸੀ ਸੁਭਾਅ ਉਹ ਝੁਕਿਆ ਨਾ (ਨਾ)
ਜੇਬਾਂ ਦੀ ਮੈਂ ਗੱਲ ਸੁਣੀ ਨਾ (ਨਾ)
ਬੰਦੂਕ ਨਾਲ ਛੂਰੀ ਲੜੀ ਆ (ਯਾ)
ਨਾਲ ਸੋਹਣੀ ਕੁੜੀ ਖੜ੍ਹੀ ਆ
ਕਦੇ ਵੀ, ਚੜ੍ਹੀ ਨੀਂ ਗ਼ਲਤ ਸੀੜੀ
ਆਉਣ ਵਾਲੀ ਪੀੜੀ ਸੁਣਦੀ ਗਾਣੇ (ਗਾਣੇ)
ਹੋਗੇ ਸਮਝਦਾਰ ਰਹਿਣ ਜੋਸ਼ 'ਚ (ਦੇਸ਼ 'ਚ)
ਖੇੜਕਾ ਦਾ ਮੌੜਾਂ ਵਾਲ਼ਾ ਢੌਂਗੀ ਜਿਹੜੇ ਬੈਠੇ ਹੋਏ ਨੇ ਭੇਸ 'ਚ
♪
(Yeah) ਇਹ ਛੋਟੇ-ਛੋਟੇ ਪਲ ਨੇ ਅੱਗੇ ਜਾਕੇ ਫ਼ਲਦੇ
ਮੈਨੂੰ ਠੁਕਰਾ ਨਾ
ਇਹ ਛੋਟੀ-ਛੋਟੀ ਗੱਲ 'ਤੇ ਇਹਦਾ ਨਹੀਓਂ ਲੜਦੇ
ਪਰ ਸ਼ੁਕਰਾਨਾ
(Yeah) ਇਹ ਛੋਟੇ-ਛੋਟੇ ਪਲ ਨੇ ਅੱਗੇ ਜਾਕੇ ਫ਼ਲਦੇ
ਮੈਨੂੰ ਠੁਕਰਾ ਨਾ
ਇਹ ਛੋਟੀ-ਛੋਟੀ ਗੱਲ 'ਤੇ ਇਹਦਾ ਨਹੀਓਂ ਲੜਦੇ
ਪਰ ਸ਼ੁਕਰਾਨਾ
ਬਹੁਤ ਚਿਰਾਂ ਬਾਅਦ, ਨੀਲਾ ਅਸਮਾਨ
ਪਾਣੀ ਅੰਦਰ ਜਾਣ ਲੱਗਾ ਦੋ ਮਹੀਨੇ ਬਾਅਦ
Kill ਕਿੱਤਾ show ਮੈਂ ਕੱਲ ਰਾਤ
ਅੱਜ ਦੀ ਸਵੇਰ ਮੈਂ ਦੇਸ਼ ਤੋਂ ਆਬਾਦ
ਸੁੱਤਾ ਨੀ ਮੈਂ ਹੋ ਗਏ ਛੱਤੀ ਘੰਟੇ ਤਾਂ ਵੀ ਹੈਗਾ ਇਹਨਾ ਜੋਸ਼
ਲਿੱਖ ਬੈਠਾ ਗਾਣਾ ਇੱਕ ਹੋਰ
ਤੇ ਦੂਜੇ ਦੀ ਤਿਆਰੀ
ਸ਼ੁਕਰਾਨਾ ਹਰ ਪਲ
Studio 'ਚ ਬੈਠੇ ਨੇ ਪਾਗਲ
ਇਹ ਸੁਪਨਾ ਸੀ ਕਦੇ ਮੈਨੂੰ ਹੋਵੇ ਨਾ ਯਕੀਨ
ਦੋ ਸਾਲ ਪਹਿਲਾਂ ਹੁੰਦਾ ਸੀ ਫ਼ਕੀਰ
ਤਕਰੀਰ 'ਤੇ ਭਰੋਸਾ ਨਹੀਂ
ਕਾਮਯਾਬੀ ਪਰ ਦੇਖਦੀ ਕਰੀਬ (Bro)
ਵਾਪਿਸ ਜਾਕੇ ਸ਼ਹਿਰ ਮੈਂ ਆਪਣੇ ਵਾਪਿਸ ਦੇਣਾ ਜੋ ਲਿਆ
ਵਾਪਿਸ ਜਾਕੇ ਸ਼ਹਿਰ ਮੈਂ ਆਪਣੇ ਵਾਪਿਸ ਦੇਣਾ ਜੋ ਲਿਆ
(Yeah) ਇਹ ਛੋਟੇ-ਛੋਟੇ ਪਲ ਨੇ ਅੱਗੇ ਜਾਕੇ ਫ਼ਲਦੇ
ਮੈਨੂੰ ਠੁਕਰਾ ਨਾ
ਇਹ ਛੋਟੀ-ਛੋਟੀ ਗੱਲ 'ਤੇ ਇਹਦਾ ਨਹੀਓਂ ਲੜਦੇ
ਪਰ ਸ਼ੁਕਰਾਨਾ
(Yeah) ਇਹ ਛੋਟੇ-ਛੋਟੇ ਪਲ ਨੇ ਅੱਗੇ ਜਾਕੇ ਫ਼ਲਦੇ
ਮੈਨੂੰ ਠੁਕਰਾ ਨਾ
ਇਹ ਛੋਟੀ-ਛੋਟੀ ਗੱਲ 'ਤੇ ਇਹਦਾ ਨਹੀਓਂ ਲੜਦੇ
ਪਰ ਸ਼ੁਕਰਾਨਾ
ਕੋਈ ਗੱਲ ਨੀ ਹੁੰਦੀ ਰਹਿੰਦੀ ਅਨਬਨ (yeah)
ਪਰਿਵਾਰ ਵਿੱਚ ਭਾਂਡੇ ਰਹਿਣੇ ਖਣਕਣ (yeah)
ਲੜੋ-ਮਰੋ ਪਰ ਨਾਲ ਰਵੋ
ਗੱਲ ਬੋਲਣ ਤੋਂ ਪਹਿਲਾਂ ਧਿਆਨ ਦਵੋ
ਕਿਨੂੰ ਕਿੱਥੇ ਲੱਗੇ ਗ਼ਲਤ, ਕਿਨੂੰ ਕਿੱਥੇ ਲੱਗੇ ਤਲਬ
ਕਿਨੂੰ ਸਹੀ ਲੱਗੇ ਗਲ਼ੀ, ਕਿਨੂੰ ਸਹੀ ਲੱਗੇ ਸੜਕ
ਸਬਦਾ ਆਪਣਾ ਸਵਾਦ ਵੇ
ਮੇਰੀ ਨਜ਼ਰ 'ਚ ਮਾੜਾ, ਤੇਰੀ ਨਜ਼ਰ 'ਚ ਸਹੀ
ਮੈਨੂੰ ਨਹੀਂ ਐ ਸ਼ਿਕਵਾ
ਇਹਦਾ ਈ ਹਾਂ ਸਿੱਖਿਆ (ਸਿੱਖਿਆ)
ਕਦੇ ਨਹੀਓਂ ਹਿੱਲਿਆ
ਟਿੱਕਿਆ, ਮੈਂ ਟਿੱਕਿਆ, ਮੈਂ ਟਿੱਕਿਆ ਮੈਂ ਡੱਟ ਕੇ
ਲੜੀ ਹਰ ਜੰਗ
ਹੱਕ ਲਈ ਮੈਂ ਰੱਜ ਕੇ
ਵਾਪਿਸ ਜਾਕੇ ਸ਼ਹਿਰ ਮੈਂ ਆਪਣੇ ਵਾਪਿਸ ਦੇਣਾ ਜੋ ਲਿਆ
ਵਾਪਿਸ ਜਾਕੇ ਸ਼ਹਿਰ ਮੈਂ ਆਪਣੇ ਵਾਪਿਸ ਦੇਣਾ ਜੋ ਲਿਆ
(Yeah) ਇਹ ਛੋਟੇ-ਛੋਟੇ ਪਲ ਨੇ ਅੱਗੇ ਜਾਕੇ ਫ਼ਲਦੇ
ਮੈਨੂੰ ਠੁਕਰਾ ਨਾ
ਇਹ ਛੋਟੀ-ਛੋਟੀ ਗੱਲ 'ਤੇ ਇਹਦਾ ਨਹੀਓਂ ਲੜਦੇ
ਪਰ ਸ਼ੁਕਰਾਨਾ
(Yeah) ਇਹ ਛੋਟੇ-ਛੋਟੇ ਪਲ ਨੇ ਅੱਗੇ ਜਾਕੇ ਫ਼ਲਦੇ
ਮੈਨੂੰ ਠੁਕਰਾ ਨਾ
ਇਹ ਛੋਟੀ-ਛੋਟੀ ਗੱਲ 'ਤੇ ਇਹਦਾ ਨਹੀਓਂ ਲੜਦੇ
ਪਰ ਸ਼ੁਕਰਾਨਾ
Поcмотреть все песни артиста
Other albums by the artist