Rabbi Shergill - Eho Hamara Jeevna lyrics
Artist:
Rabbi Shergill
album: III
ਏਹੁ ਹਮਾਰਾ ਜੀਵਣਾ
ਬੜੀਆਂ ਉਮੀਦਾਂ ਤੈਨੂੰ ਮੈਥੋਂ
ਲਾ ਤੀ ਆ ਮੈਨੂੰ ਤੂੰੰ ਕਲਗੀ
ਚੁਣ ਵੀ ਦਿਤਾ ਏ ਤੂੰ ਮੈਨੂੰ ਰਸਤਾ
ਬੁਝ ਲਈ ਊ ਮੇਰੀ ਤੂੰ ਮਰਜ਼ੀ
ਜੇ ਤੂੰੰ ਸੋਚੇਂ ਮੈਂ ਚਲਾਂਗਾ
ਤੇਰੀ ਲੀਹ ਤੇ ਨਾ ਹਟਾਂਗਾ
ਇਹ ਹੋਵੇਗੀ ਤੇਰੀ ਗਲਤੀ
ਕਦੇ ਸੋਫ਼ੀ ਕਦੇ ਮੈਂ ਐਬ
ਕਦੇ ਅਵਲ ਕਦੇ ਨਲੈਕ
ਕਦੇ ਸਚ ਮੈਂ ਕਉੜਾ ਜ਼ਹਿਰ
ਕਦੇ ਝੂਠ ਸਫ਼ੈਦ
ਏਹੁ ਹਮਾਰਾ ਜੀਵਣਾ
ਤੂੰ ਸਾਹਿਬ ਸਚੇ ਵੇਖੁ
ਮੰਸ਼ਾ ਨੀ ਭਾਂਵੇਂ ਤੇਰੀ ਮਾੜੀ
ਕਰਾਂ ਕੀ ਮੈਂ ਤੇਰਾ ਇਹ ਤੁਹਫ਼ਾ
ਦਿੰਦੀ ਕਿਉਂ ਆਪਣੇ ਤੂੰੰ ਮੈਨੂੰ ਸੁਪਨੇ
ਪਤਾ ਤੈਨੂੰ ਮੈਂ ਨੀ ਹਾਂ ਸਉਂਦਾ
ਖੋਲ੍ਹ ਅਖਾਂ ਤੂੰੰ ਵੇਖੇਂਗੀ
ਕਿ ਖੁਲਾ ਅਸਮਾਨ ਹੈ ਘਰ ਮੇਰਾ
ਤੇ ਉਡਣਾ ਮੇਰੀ ਤਕ਼ਦੀਰ
ਕਦੇ ਸੋਫ਼ੀ ਕਦੇ ਮੈਂ ਐਬ
ਕਦੇ ਅਵਲ ਕਦੇ ਨਲੈਕ
ਕਦੇ ਸਚ ਮੈਂ ਕਉੜਾ ਜ਼ਹਿਰ
ਕਦੇ ਝੂਠ ਸਫ਼ੈਦ
ਏਹੁ ਹਮਾਰਾ ਜੀਵਣਾ
ਤੂੰ ਸਾਹਿਬ ਸਚੇ ਵੇਖੁ
ਸੁਣੀਆਂ ਸੌ ਗਲਾਂ ਮੈਂ ਏਥੇ
ਫ਼ਲਸਫ਼ੇ ਹਜ਼ਾਰ ਕਈ
ਲਖ ਰਟੇ ਲਾਏ ਚਾਕਰੀ ਦੇ
ਦਿਲ ਅਜ ਵੀ ਹੈ ਬਾਗੀ
ਕਦੇ ਸੋਫ਼ੀ ਕਦੇ ਮੈਂ ਐਬ
ਕਦੇ ਅਵਲ ਕਦੇ ਨਲੈਕ
ਕਦੇ ਸਚ ਮੈਂ ਕਉੜਾ ਜ਼ਹਿਰ
ਕਦੇ ਝੂਠ ਸਫ਼ੈਦ
ਏਹੁ ਹਮਾਰਾ ਜੀਵਣਾ
ਤੂੰ ਸਾਹਿਬ ਸਚੇ ਵੇਖੁ
Поcмотреть все песни артиста
Other albums by the artist