Kishore Kumar Hits

Amrinder Gill - Band Darvaze (Ballad Mix) lyrics

Artist: Amrinder Gill

album: Judaa 3 Chapter 1


ਤੇਰੇ ਪਿਆਰ ਬਿਨਾ ਮੈਂ ਖਾਲੀ ਕੋਈ ਕਿਤਾਬ ਜਿਵੇਂ
ਜਜ਼ਬਾਤ ਨੇ ਤੱਪਦੀ ਅੱਗ ਤੇ ਰੂਹ ਬੇਤਾਬ ਜਿਵੇਂ
ਤੂੰ ਨੂਰ ਏਹ ਸਾਹ ਵਰਗਾ, ਪੀਰਾਂ ਦੀ ਦੁਆ ਵਰਗਾ
ਕੋਈ ਅੱਖਰ ਜੁੜਿਆ ਨਹੀਂ, ਸੋਹਣਾ ਤੇਰੇ ਨਾਂ ਵਰਗਾ
ਬੰਦ ਦਰਵਾਜ਼ੇ ਤੇਰੇ ਨੈਣਾ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰਾ ਮਿਲ ਜਾਣਾ ਰੱਬ ਦੀ ਆਹਮਦ ਏਹ
ਤੇਰਾ ਵਿਛੜਨਾ, ਅੱਖ ਦਾ ਪਾਣੀ

ਇਹਨਾਂ ਅੱਖੀਆਂ ਨੂੰ ਪੁੱਛ, ਤੇਰੀ ਦੀਦ ਦਾ ਕੀ ਮੁੱਲ?
ਸਾਥੋਂ ਤਾਰ ਨਹੀਓਂ ਹੋਣਾ, ਨੀ ਜਹਾਨ ਵਿਚ ਕੁੱਲ
(ਇਹਨਾਂ ਅੱਖੀਆਂ ਨੂੰ ਪੁੱਛ, ਤੇਰੀ ਦੀਦ ਦਾ ਕੀ ਮੁੱਲ?)
(ਸਾਥੋਂ ਤਾਰ ਨਹੀਓਂ ਹੋਣਾ, ਨੀ ਜਹਾਨ ਵਿਚ ਕੁੱਲ)
ਤੇਰੇ ਵੱਲ ਨੂੰ ਖਿੱਚਦੀ ਰਹੇ ਮਿਲਣ ਦੀ ਆਸ ਮੇਰੀ
ਤੇਰਾ ਮੱਥਾ ਚੁੱਮ ਕੇ ਮੁੜੇ ਸਦਾ ਅਰਦਾਸ ਮੇਰੀ
ਕੰਡੇ ਪੈਰਾਂ ਨੂੰ ਪੰਨੇ ਧਰਤੀ ਦੇ
ਅੱਲ੍ਹਾਹ! ਲਿਖਦਾ ਏਹ ਇਸ਼ਕ ਕਹਾਣੀ
ਬੰਦ ਦਰਵਾਜ਼ੇ ਤੇਰੇ ਨੈਣਾ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰਾ ਮਿਲ ਜਾਣਾ ਰੱਬ ਦੀ ਆਹਮਦ ਏਹ
ਤੇਰਾ ਵਿਛੜਨਾ, ਅੱਖ ਦਾ ਪਾਣੀ
ਅਸੀਂ ਤੰਦਾਂ ਸਾਡੇ ਇਸ਼ਕ ਦੀਆਂ
ਮੱਲ ਵਟਣਾ ਰੋਜ਼ ਨਾਵਾਹੀਆਂ
ਸਭ ਹਾਸੇ ਸੁਫ਼ਨੇ ਰੀਝਾਂ ਨੀ
ਅਸੀਂ ਤੇਰੇ ਨਾਲ ਵਿਆਹੀਆਂ
ਤੇਰੇ ਕਦਮ ਚੁੱਮ ਦੀਆਂ ਧੂੜਾਂ ਨੀ
ਅਸੀਂ ਖਿੜ-ਖਿੜ ਮੱਥੇ ਲਾਈਆਂ
ਤੇਰੇ ਬਾਜੋਂ ਜੀਣਾ ਸਿੱਖਿਆ ਨਾ
ਸਾਥੋਂ ਸਹਿ ਨਾ ਹੋਣ ਜੁਦਾਈਆਂ

ਤੇਰਾ-ਮੇਰਾ ਰਿਸ਼ਤਾ ਅਜ਼ਲਾਂ ਦਾ
ਤੂੰ ਐ ਸਾਡੀ, ਰੂਹ ਦੀ ਹਾਣੀ
ਬੰਦ ਦਰਵਾਜ਼ੇ ਤੇਰੇ ਨੈਣਾ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰਾ ਮਿਲ ਜਾਣਾ ਰੱਬ ਦੀ ਆਹਮਦ ਏਹ
ਤੇਰਾ ਵਿਛੜਨਾ, ਅੱਖ ਦਾ ਪਾਣੀ

ਕੋਈ ਦੱਸਜਾ ਨੀ ਹੱਲ ਸਾਨੂੰ ਮਿਲ ਜਾਵੇ ਢੋਈ
ਇਹਨਾਂ ਮਰਜ਼ਾਂ ਦਾ ਜੱਗ ਤੇ ਇਲਾਜ਼ ਵੀ ਨਹੀਂ ਕੋਈ
(ਇਹਨਾਂ ਮਰਜ਼ਾਂ ਦਾ ਜੱਗ ਤੇ ਇਲਾਜ਼ ਵੀ ਨਹੀਂ ਕੋਈ)
(ਇਹਨਾਂ ਮਰਜ਼ਾਂ ਦਾ ਜੱਗ ਤੇ ਇਲਾਜ਼ ਵੀ ਨਹੀਂ ਕੋਈ)
ਏਹ ਦੁਨੀਆਂ ਝੂਠੀ-ਫਾਨੀ ਸਾਡੇ ਕੰਮ ਦੀ ਨਾ
ਤੂੰ ਲੋੜ ਐ ਸਾਡੀ ਰੂਹ ਦੀ ਝੂਠੇ ਚੱਮ ਦੀ ਨਾ
ਤੇਰੇ ਹਾਸੇ ਤੇਰੇ ਰੋਸੇ ਨੀ
ਰੋਹ ਤਕ ਜਾਂਦੇ ਨੇ ਜਿਸਮਾਂ ਥਾਣੀ
ਬੰਦ ਦਰਵਾਜ਼ੇ ਤੇਰੇ ਨੈਣਾ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰਾ ਮਿਲ ਜਾਣਾ ਰੱਬ ਦੀ ਆਹਮਦ ਏਹ
ਤੇਰਾ ਵਿਛੜਨਾ, ਅੱਖ ਦਾ ਪਾਣੀ

Поcмотреть все песни артиста

Other albums by the artist

Similar artists