ਨਜ਼ਰ ਰੱਖਿਓ ਹੋ, ਨਜ਼ਰ ਰੱਖਿਓ
ਹੋ-ਹੋ, ਹੁਣ ਮੇਰੇ 'ਤੇ ਨਜ਼ਰ ਰੱਖਿਓ
ਨਜ਼ਰ ਰੱਖਿਓ ਹੋ, ਨਜ਼ਰ ਰੱਖਿਓ
ਹੋ-ਹੋ, ਹੁਣ ਮੇਰੇ 'ਤੇ ਨਜ਼ਰ ਰੱਖਿਓ, ਹੋ-ਹੋ
ਹੋ, ਸਿੱਧਾ ਏ ਸੰਕੇਤ ਮੇਰਾ ਰਿਸ਼ਤੇਦਾਰਾਂ ਨੂੰ
ਮਾੜਾ ਦੇਖ ਮੈਨੂੰ ਛੱਡ ਚੁੱਕੀਆਂ ਉਹ ਨਾਰਾਂ ਨੂੰ
ਸੋਚਿਓ ਨਾ ਕੱਚੇ ਪੈਰ ਜੱਟ ਡਿੱਗ ਜਾਊਗਾ
ਜਿੱਧੇ ਆਇਆ ਸਾਮ੍ਹਣੇ ਤਾਂ ਚੰਗੀ ਤਰ੍ਹਾਂ ਆਊਂਗਾ
ਥੋਡੇ ਭਾਣੇ ਸੁਪਨਾ ਸਜਾ ਨਹੀਓਂ ਸਕਦੇ
ਕਦੇ ਵੀ ਗਰੀਬ ਮੂਹਰੇ ਆ ਨਹੀਓਂ ਸਕਦੇ
ਲਗਦਾ ਐ ਥੋਨੂੰ ਅਸੀਂ cycle'an 'ਤੇ ਗਿਝ ਗਏ
ਜਿਹੜੇ ਕਦੇ ਗੱਡੀਆਂ ਚਲਾ ਨਹੀਓਂ ਸਕਦੇ
Diary ਵਿੱਚ ਨਾਂ ਦਗੇਬਾਜਾਂ ਦੇ ਨੇ ਚੇਪਣੇ
ਖੜ੍ਹ ਕੇ stage'ae ਮੈਂ ਵੀ ਸੱਭ ਨੇ ਲਪੇਟਣੇ
ਜੇ ਛਾਤੀ ਦੂ ਹਿੰਮਤ ਥੋਡੀ ਉਸ time 'ਤੇ, ਵੀਰੇ
ਕਰਕੇ ਹਿੰਮਤ ਹੱਸਿਓ
ਨਜ਼ਰ ਰੱਖਿਓ ਹੋ, ਨਜ਼ਰ ਰੱਖਿਓ
ਹੋ-ਹੋ, ਹੁਣ ਮੇਰੇ 'ਤੇ ਨਜ਼ਰ ਰੱਖਿਓ
ਨਜ਼ਰ ਰੱਖਿਓ ਹੋ, ਨਜ਼ਰ ਰੱਖਿਓ
ਹੋ-ਹੋ, ਹੁਣ ਮੇਰੇ 'ਤੇ ਨਜ਼ਰ ਰੱਖਿਓ, ਹੋ-ਹੋ
ਜਾਣਦਾ ਸੀ, ਜਾਣਦਾ ਸੀ, ਜਾਣਦਾ ਸੀ ਥੋਨੂੰ
ਤੁਸੀਂ ਆਪਣੇ ਮੂੰਹੋਂ ਦੱਸਿਓ
ਨਜ਼ਰ ਰੱਖਿਓ ਹੋ, ਨਜ਼ਰ ਰੱਖਿਓ
ਹੋ-ਹੋ, ਹੁਣ ਮੇਰੇ 'ਤੇ ਨਜ਼ਰ ਰੱਖਿਓ, ਹੋ-ਹੋ
♪
ਹੋ, ਕਹੀਆਂ ਸੀ ਜੋ ਮੈਨੂੰ, ਸੱਭ ਗੱਲਾਂ ਯਾਦ ਰੱਖੀਆਂ
ਕੋਠੀਆਂ ਨਾ ਢਾਉਣ ਕਦੇ ਝੋਂਪੜੀਆਂ ਕੱਚੀਆਂ
ਦੁਨੀਆ ਨਾ ਚੱਲਦੀ ਐ ਬੰਦਿਆਂ ਦੇ ਕਹਿਣ ਨਾ'
ਜੀ ਦਿਨ ਕਦੇ ਕਿਸੇ ਦੇ ਵੀ ਇੱਕੋ ਜਿਹੇ ਰਹਿਣ ਨਾ
ਹਾਂ, ਸੱਚੀ ਗੱਲ ਜੀਭ ਜੀ ਸਿਆਣਿਆਂ ਦੀ ਕਹਿੰਦੀ ਐ
ਚੜ੍ਹਿਆ ਜੇ ਸੂਰਜ ਤੇ ਸ਼ਾਮ ਵੀ ਤਾਂ ਪੈਂਦੀ ਐ
ਰੱਬ ਨੇ ਆਂ time ਇੱਥੇ ਸਾਰਿਆਂ ਲਈ ਬੰਨਿਆ
ਜਗ੍ਹਾ ਕਦੇ ਕਿਸੇ ਦੀ ਨਾ top ਉਤੇ ਰਹਿੰਦੀ ਐ
ਲੱਗ ਜਾਵੇ time, shortcut ਅਜ਼ਮਾਉਣਾ ਨਹੀਂ
ਦੁਨੀਆ 'ਤੇ ਮੈਂ ਕੋਈ ਚਾਰ ਦਿਨ ਦਾ ਪਰਾਉਣਾ ਨਹੀਂ
ਓ, ਸਫ਼ਰ ਉਹਨਾਂ ਦੇ ਹੁੰਦੇ ਲੰਬੇ, ਸੋਹਣੀਏ
ਨੀ ਜਿਹੜੇ ਚੱਲਦੇ ਨੇ ਕਦਮ slow
ਨਜ਼ਰ ਰੱਖਿਓ ਹੋ, ਨਜ਼ਰ ਰੱਖਿਓ
ਹੋ-ਹੋ, ਹੁਣ ਮੇਰੇ 'ਤੇ ਨਜ਼ਰ ਰੱਖਿਓ
ਨਜ਼ਰ ਰੱਖਿਓ ਹੋ, ਨਜ਼ਰ ਰੱਖਿਓ
ਹੋ-ਹੋ, ਹੁਣ ਮੇਰੇ 'ਤੇ ਨਜ਼ਰ ਰੱਖਿਓ, ਹੋ-ਹੋ
ਜਾਣਦਾ ਸੀ, ਜਾਣਦਾ ਸੀ, ਜਾਣਦਾ ਸੀ ਥੋਨੂੰ
ਤੁਸੀਂ ਆਪਣੇ ਮੂੰਹੋਂ ਦੱਸਿਓ
ਨਜ਼ਰ ਰੱਖਿਓ ਹੋ, ਨਜ਼ਰ ਰੱਖਿਓ
ਹੋ-ਹੋ, ਹੁਣ ਮੇਰੇ 'ਤੇ ਨਜ਼ਰ ਰੱਖਿਓ, ਹੋ-ਹੋ
♪
ਹੋ, ਜੱਗ ਉਤੇ ਹੁੰਦਾ ਨਹੀਓਂ ਭੇਤੀ ਕੋਈ ਲੇਖ ਦਾ
ਦੱਸਦਾ ਐ ਸਮਾਂ ਇੱਥੇ ਕੌਣ ਕੀਹਦੇ ਮੇਚ ਦਾ
ਟੁੱਟਦੇ ਹੁੰਦੇ ਨੇ ਦੇਖੇ ਰਾਤਾਂ ਨੂੰ ਜੋ ਸੁਪਨੇ
ਹਾਂ, ਮਾਏ ਤੇਰਾ ਪੁੱਤ ਅੱਖਾਂ ਖੁੱਲ੍ਹੀਆਂ 'ਚ ਦੇਖਦਾ
ਹੋ, ਮੇਰੇ 'ਚ ਪਿਆਸ, ਪਾਣੀ ਆਪ ਆਊ ਚੱਲਕੇ
ਟਿਕਦਾ ਨਹੀਂ ਕੋਈ ਜਗ੍ਹਾ ਕਿਸੇ ਆਲ਼ੀ ਮੱਲ ਕੇ
ਹੋ, ਅੱਜ ਛੱਡ, ਉਹਦਾ ਕੁੱਝ ਕੱਲ੍ਹ ਵੀ ਨਹੀਂ ਬਣਦਾ
ਮਿਹਨਤ ਤੋਂ ਬਿਨਾਂ ਜੀਹਦੀ ਨਿਗਾਹ ਹੁੰਦੀ ਫਲ 'ਤੇ
ਦੁਨੀਆ ਨੇ ਰੰਗ ਨਿੱਤ ਨਵੇਂ ਹੀ ਦਿਖਾਉਣੇ ਆਂ
ਕਿਸੇ ਨੇ ਫ਼ੜਾਉਣੇ ਹੱਥ, ਕਿਸੇ ਨੇ ਛੱਡਾਉਣੇ ਆਂ
ਹੋ, ਸੱਭ ਸਾਹਵੇਂ ਹੱਥ ਜਦੋਂ ਅੰਬਰਾਂ ਨੂੰ ਪਾਉਣੇ
ਫਿਰ ਖੜ੍ਹ ਕੇ ਜ਼ਰੂਰ ਤੱਕਿਓ, ਹੋ
ਓ, ਗੱਲਾਂ ਸੱਭ ਸੱਚ ਵੀਰੇ, ਜੋ-ਜੋ ਤੂੰ ਕੀਤੀਆਂ
ਤੂੰ ਤਾਂ ਬਸ ਕੀਤੀਆਂ ਨੇ, ਮੇਰੇ ਨਾਲ਼ ਬੀਤੀਆਂ
ਜੀਹਦੇ ਨਾਲ਼ ਬਹਿੰਦੇ ਸਾਲ਼ੇ ਉਹਨੂੰ ਡੰਗ ਮਾਰਦੇ
ਬੁੱਕਲਾਂ 'ਚ ਖੇਡਦੇ ਆਂ ਸੱਪਾਂ ਦੀਆਂ ਨੀਤੀਆਂ
ਇੱਕ ਸੀਗਾ time, ਲੋਕ ਤਾਨੇ ਸੀਗੇ ਕੱਸਦੇ
"Middle class ਬੰਦਾ," ਮੈਨੂੰ ਸੀਗੇ ਦੱਸਦੇ
ਪੈਸੇ ਨਾਲ਼ judge ਕਰਦੇ ਸੀਗੇ ਔਕਾਤਾਂ ਨੂੰ
"ਸ਼ਕਲੋਂ ਨਹੀਂ ਸੋਹਣਾ, ਬਾਈ" ਆਖ ਕੇ ਸੀ ਹੱਸਦੇ
ਓ, ਮੈਂ ਕਿਹਾ, "ਬਾਈ ਓ, ਤੂੰ game'an ਦੇਖੀ ਪੈਂਦੀਆਂ
ਕਰਦਾ ਜੋ ਗੱਲਾਂ ਇਹ ਸਦਾ ਨਹੀਓਂ ਰਹਿੰਦੀਆਂ
ਜੁਰਤ ਚਾਹੀਦੀ ਜੰਗ ਜਿੰਦਗੀ ਦੀ ਜਿੱਤਣੇ ਨੂੰ
ਬੱਲਿਆ, ਮੁਕਾਮ ਇੱਥੇ ਸ਼ਕਲਾਂ ਨਹੀਂ ਲੈਂਦੀਆਂ"
ਓਹੀ ਹੋਈ ਗੱਲ, ਰੀਤ ਦੁਨੀਆ ਦੀ change ਹੋਈ
ਪੱਲੇ ਸੀਗਾ cycle ਤੇ cycle ਤੋਂ Range ਹੋਈ
ਮਾਰਦੀ ਐ ਗੱਲਾਂ ਸਾਲ਼ੀ ਦੁਨੀਆ ਤਾਂ ਵਿਹਲੀ ਐ
ਹੁਣ ਦੇਖ G.T. Road ਉਤੇ ਕਿੱਲੇ 'ਚ ਹਵੇਲੀ ਐ
ਓ, ਦੇਖ ਮਾੜਾ time ਤੇਰਾ ਦਿਲ ਕਾਹਤੋਂ ਘੱਟਦਾ?
Time ਨਹੀਓਂ, ਦੌਰ ਆਇਆ ਮੂਸੇ ਆਲ਼ੇ ਜੱਟ ਦਾ
ਜਦੋਂ ਆਈ ਵਾਰੀ ਤੇਰੀ, ਆਪ ਹੀ ਅੱਗੇ ਜਾਵੇਗਾ
ਜੀਹਨੂੰ ਕਰੇ ਰੱਬ ਅੱਗੇ ਉਹ ਪਿੱਛੇ ਕਦੋਂ ਹੱਟਦਾ?
ਓ, ਬਦਲਾਂਗੇ ਦੌਰ, ਓ ਤੂੰ ਗੱਲ ਕਿਹੜੀ ਕਹੀ ਐ?
ਦੇਖ ਅੱਜ ਗੱਭਰੂ ਨੇ ਧੂਲ਼ ਕੱਢੀ ਪਈ ਐ
ਦੁਨੀਆ ਨੂੰ ਉਂਜ ਤਾਂ ਮੈਂ ਕੱਲਾ ਹੀ ਦੁਵਾਲ਼ ਨੀ
ਕਿਸਮਤੋਂ ਹੋ ਗਏ ਆਪਾਂ ਦੋ
(ਨਜ਼ਰ ਰੱਖਿਓ ਹੋ, ਨਜ਼ਰ ਰੱਖਿਓ)
(ਹੋ-ਹੋ, ਹੁਣ ਮੇਰੇ 'ਤੇ ਨਜ਼ਰ ਰੱਖਿਓ)
ਨਜ਼ਰ ਰੱਖਿਓ, ਨਜ਼ਰ ਰੱਖਿਓ
ਸਾਡੇ 'ਤੇ ਨਜ਼ਰ ਰੱਖਿਓ, ਹੋ-ਹੋ-ਹੋ
Поcмотреть все песни артиста