Devilo
ਓ, ਕਦੇ ਚਿਹਰਾ ਮੈਂ ਅਣਜਾਣ ਜਿਹਾ ਤੱਕ ਕੇ
ਐਨਾ ਇੱਕ ਦਮ ਖੋਇਆ ਨਹੀਂ
ਜੋ ਤੈਨੂੰ ਤੱਕ ਮਹਿਸੂਸ ਹੋਇਆ ਮੈਨੂੰ
ਸੱਚ ਜਾਣੀ, ਕਦੇ ਹੋਇਆ ਨਹੀਂ
ਕੀ ਲਿਖਤ ਕਰਾਂ? ਕੀ ਸਿਫ਼ਤ ਕਰਾਂ?
ਕਿਆ ਹੁਸਨ ਅੱਲਾਹ, ਤਬਾਹੀ ਆ
ਉਹ ਕਿਤੇ ਤੂੰ ਤਾਂ ਨਹੀਂ ਜੋ ਰੱਬ ਨੇ ਮੇਰੇ ਲਈ ਬਣਾਈ ਆ?
ਮਾਸੂਮ ਜਿਹੀ ਮੁਸਕਾਨ ਲੱਗੇ ਮੈਨੂੰ ਮੇਰੇ ਹਿੱਸੇ ਆਈ ਆ
ਉਹ ਕਿਤੇ ਤੂੰ ਤਾਂ ਨਹੀਂ ਜੋ ਰੱਬ ਨੇ ਮੇਰੇ ਲਈ ਬਣਾਈ ਆ?
ਮਾਸੂਮ ਜਿਹੀ ਮੁਸਕਾਨ ਲੱਗੇ ਮੈਨੂੰ ਮੇਰੇ ਹਿੱਸੇ ਆਈ ਆ
♪
ਓ, ਸੰਗ-ਸ਼ਰਮ, ਕਿਆ ਅਦਾ
ਤੂੰ ਨਾਲ਼ ਮੇਰੇ, ਮੈਨੂੰ ਕਿਆ ਖ਼ਤਾ?
ਮੈਂ ਜ਼ੁਰਮ ਕਰੂੰ, ਜੀਹਦੀ ਤੂੰ ਸਜ਼ਾ
ਫ਼ਿਰ ਵਫ਼ਾ, ਮੈਨੂੰ ਫ਼ਿਰ ਵਫ਼ਾ
ਜਿਵੇਂ ਪਿਆਸੇ ਨੂੰ ਪਾਣੀ ਐ
ਜਿਵੇਂ ਹਾਣੀ ਨੂੰ ਹਾਣੀ ਐ
ਜਿਵੇਂ ਰਾਂਝੇ ਨੂੰ ਰਾਣੀ ਐ
ਕੁੱਝ ਐਸੀ ਲੱਗੀ ਕਹਾਣੀ ਐ
ਜੇ ਇਜਾਜ਼ਤ ਹੈ, ਕੁੱਝ ਕਹਿ ਸਕਦਾ?
ਤੇਰੀ ਜ਼ੁਲਫ਼ ਦੀ ਛਾਂਵੇ ਰਹਿ ਸਕਦਾ
ਅਹਿਸਾਸ ਵੇਖਣੇ ਰੱਬ ਦਾ ਮੈਂ
ਤੇਰੇ ਕੋਲ ਜੇ ਹੋਕੇ ਬਹਿ ਸਕਦਾ
ਮੇਰਾ ਕਤਲ ਕੁੜੇ ਸ਼ਰੇਆਮ ਕਰੇ
ਜੋ ਜ਼ੁਲਫ਼ ਮੱਥੇ 'ਤੇ ਆਈ ਆ
ਉਹ ਕਿਤੇ ਤੂੰ ਤਾਂ ਨਹੀਂ ਜੋ ਰੱਬ ਨੇ ਮੇਰੇ ਲਈ ਬਣਾਈ ਆ?
ਮਾਸੂਮ ਜਿਹੀ ਮੁਸਕਾਨ ਲੱਗੇ ਮੈਨੂੰ ਮੇਰੇ ਹਿੱਸੇ ਆਈ ਆ
ਹੋ, ਕਦੇ ਦਿਨ ਹੁੰਦੀ, ਕਦੇ ਰਾਤ ਹੁੰਦੀ
ਬਿਨ ਮੌਸਮ ਜਿਹੀ ਬਰਸਾਤ ਹੁੰਦੀ
ਓਦੋਂ ਹੋਰ ਨਹੀਂ ਕੋਈ ਚੰਗਾ ਲਗਦਾ
ਜਦੋਂ ਸੱਜਣਾ ਪਾਉਣੀ ਬਾਤ ਹੁੰਦੀ
ਹਾਏ, ਚਾਨਣ ਚੰਨ ਦਾ ਹੋਰ ਲੱਗੇ
ਮੈਨੂੰ ਇਸ਼ਕ ਥੋਡੇ ਦੀ ਤੋੜ ਲੱਗੇ
ਐਨਾ ਕਿਉਂ ਰੂਹਾਨੀ ਲਿਖਣ ਲੱਗਾ?
ਤੈਨੂੰ ਉਹਦੀ ਚੜ੍ਹ ਗਈ ਲੋਰ ਲੱਗੇ
ਮੈਂ ਇਸ਼ਕ ਦੀ ਪਾਉਣੀ ਅਰਜ਼ੀ ਐ
ਤੇਰੀ ਅੱਖ ਨੇ ਭਰੀ ਗਵਾਹੀ ਆ
Поcмотреть все песни артиста
Other albums by the artist