Manpreet Singh - Nav Rutt Di Taksaal lyrics
Artist:
Manpreet Singh
album: Sooraj Eko Rut Anek
ਸਮਰੱਥ ਬ੍ਰਹਿਮੰਡੀ ਧੂੰਦਾ
ਤੇ ਅਨੰਤ ਪ੍ਰਕਾਸ਼ਾਂ ਦੀ
ਹਰ ਸੰਬਵ ਅਸੰਬਵ ਹਰਕਤ
ਤੋਂ ਬਹੁਤ ਉਪਰ
ਅਕਾਲ ਸੁਨ ਦੀ ਸ਼੍ਰੋਮਣੀ ਚ ਲਿਪਟੀਆ
ਮਾਂ ਗੁਜਰੀ ਦਾ ਮਾਹ ਮੌਲਿਕ ਗਰਬ ਮੰਡਲ
ਏਥੇ ਆਣ ਟਿਕਦੀ ਹੈ
ਪਾਰ ਅੰਤਲੀ ਸੁਰਤ
ਪਾਸਾ ਪਰਤਦੀ ਹੈ ਸ਼੍ਰੀਸਟ
ਦੁਨੀਆਂ ਭਰ ਦੀ ਹਰ ਇਕ ਅਦਾ
ਹਰਕਤ,ਸਲੀਕੇ ਤਰੀਕੇ ਅਵਾਜ ਤੋਰ
ਯਾਦ ਸਮ੍ਰਿਤੀ ਦ੍ਰਿਸ਼ਟੀ ਇੱਛਾ ਅਤੇ ਰੁਜਾਣ
ਚ ਕੋਈ ਨਵੀਂ ਅਤੇ ਅਜਬ ਕੰਪਨ ਹੁੰਦੀ ਹੈ
ਬੁਲ ਜਿਹੜੇ ਕਦੇ ਕੁਜ ਬਿਆਨ ਕਰਨ ਤੋਂ
ਅਸਮਰੱਥ ਵੀ ਰਹਿ ਜਾਂਦੇ ਨੇ
ਪਰ ਅੱਖਾਂ ਜਿਹੜੀਆਂ ਅਦੁਤੀ ਲਿਸ਼ਕਰਿਆਂ
ਦਾ ਚਾਨਣ ਤੱਕ ਹੈਰਾਨ ਤੇ
ਅਨੰਦਿਤ ਹੋ ਜਾਂਦੀਆਂ
ਝੂਠ ਨਹੀਂ ਬੋਲ ਸਕਦੀਆਂ
ਉਹ ਚਮਕ ਉਠੀਆਂ
ਹਰ ਇਕ ਜੀਵ ਦੀਆਂ
ਜੀਵ ਭਾਵੇਂ ਉਹ ਲੁਪਤ ਸਮੁੰਦਰੀ ਦੇਸ ਰਹਿੰਦਾ ਸੀ
ਭਾਵੇਂ ਹਵਾ ਵਿਚ ਗੋਤੇ ਲੋਂਦਾ ਸੀ
ਭਾਵੇਂ ਰਿੰਗਦਾ ਸੀ,ਭਾਵੇਂ ਕੱਚੇ ਪੱਕੇ
ਘਰ ਬਣਾਕੇ ਕਿਸੇ ਨਗਰੀ ਚ
ਵਸਦਾ ਸੀ
ਇਨਸਾਨ ਸੀ
ਸਬਨਾਂ ਜਿਆਂ ਕਾ ਮੁੱਖ ਪਟਨਾ
ਸ਼ਹਿਰ ਵਲੀ ਹੋਗਿਆ
ਤੇ ਸਬ ਦੀਆਂ ਅੱਖਾਂ ਬੋਲਣ ਲੱਗੀਆਂ
ਉਹ ਆ ਗਿਆ
ਖਸਮ ਏ ਖ਼ਲਕਤ
ਮਰਦ ਅਗੰਮੜਾ
ਉਹ ਆ ਗਿਆ
ਉੱਡਦੀਆਂ ਪੰਜ ਕੱਕਿਆਂ ਦੀ
ਓਟ ਹੇਠਾਂ ਸ਼ਿੱਦਤਾਂ
ਉੱਠੇ ਗੁਰੂ ਗੋਬਿੰਦ ਸਿੰਘ
ਜਿੱਥੋਂ ਦੀ ਤਾੜੀ ਮਾਰ ਕੇ
ਮਿੱਟੀ ਨੇ ਨਕਸ਼ਾ ਤੱਕਿਆ
ਲੋਹੇ ਦੀ ਨੰਗੀ ਧਾਰ ਦਾ
ਬਦੀਆਂ ਦੇ ਖੇਮੇ ਪੁੱਟ ਕੇ
ਅਣਖਾਂ ਦੇ ਚਿੱਲੇ ਚਾੜ੍ਹ ਕੇ ।
ਗੋਬਿੰਦ ਹੀ ਹੈ ਸਾਡਿਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜ਼ੁਬਾਂ ਦਾ
ਸਭ ਤੋਂ ਉੱਚਾ ਵਾਕ ਹੈ
ਗੋਬਿੰਦ ਹੀ ਹੈ ਸਾਡਿਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜ਼ੁਬਾਂ ਦਾ
ਸਭ ਤੋਂ ਉੱਚਾ ਵਾਕ ਹੈ
ਜਦ ਵੀ ਹੈ ਆਉਣਾ ਵਕਤ ਨੇ
ਸੀਸ ਲੈ ਕੇ ਬਾਪ ਦਾ
ਕਾਲ਼ੇ ਸਿਆਹ ਪੈਂਡਿਆਂ ਨੂੰ
ਚਾਨਣਾਂ ਵਿੱਚ ਰੰਗਣਾ
ਰੇਤਾ ਵੀ ਭਰ ਕੇ ਚੁੰਗੀਆਂ
ਪੌਣਾਂ ਦੇ ਉੱਤੇ ਬਹਿ ਗਿਆ
ਤੇ ਆਖਦੈ ਕਿ ਸਤਿਗੁਰਾਂ ਨੇ
ਅੱਜ ਵਣਾਂ 'ਚੋਂ ਲੰਘਣਾ ।
ਗੋਬਿੰਦ ਹੀ ਸੁੱਕਾ, ਸਖ਼ਤ
ਗੋਬਿੰਦ ਹੀ ਤਰ, ਮਖ਼ਮਲੀ
ਗੋਬਿੰਦ ਅੱਕ, ਸੰਦਲ, ਹਵਾ
ਠੂਠਾ, ਸਿੰਘਾਸਣ, ਖ਼ਾਕ ਹੈ ।
ਗੋਬਿੰਦ ਹੀ ਹੈ ਸਾਡਿਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜ਼ੁਬਾਂ ਦਾ
ਸਭ ਤੋਂ ਉੱਚਾ ਵਾਕ ਹੈ
ਨਿਰਵੈਰ ਹੈ, ਸ਼ਾਹਕਾਰ ਹੈ
ਤੀਰਾਂ ਦਾ ਉਹ ਆਕਾਰ ਜੋ
ਹਰਗਿਸ਼ ਵਿਨਾਸ਼ਕ ਵੀ ਨਹੀਂ
ਨਵ-ਰੁੱਤ ਦੀ ਟਕਸਾਲ ਹੈ
ਕਲਮ-ਏ-ਦਸਮ ਦੀ ਨੋਕ 'ਚੋਂ
ਸੁਰਖ਼ੀ ਜੋ ਖਿੰਡ ਗਈ ਬੇਲੀਓ
ਇਹ ਵਗ ਰਹੇ ਪਾਣੀ ਉਹਨਾਂ ਹੀ
ਕਿਣਕਿਆਂ ਦੀ ਝਾਲ਼ ਹੈ ।
ਜਦ ਪੀਂਦੀਆਂ ਤਾਂ ਅੱਕ ਦਾ
ਕੌੜਾ ਰਸ ਹੀ ਪੀਂਦੀਆਂ
ਜਦ ਲਾਉਂਦੀਆਂ ਸਿਰਹਾਣਾ
ਏਹੇ ਟਿੰਡ ਦਾ ਹੀ ਲਾਉਂਦੀਆਂ
ਮਾਛੀਵਾੜੇ ਦਿਆਂ ਜੰਗਲਾਂ ਵਿਚ
ਖ਼ਾਲਸਾਈ ਮਸਤੀਆਂ
ਜਦ ਗੋਉਂਦੀਆਂ ਕੋਈ ਇਹ ਗੀਤ
ਤਾਂ ਚੜ੍ਹਦੀਕਲਾ ਦਾ ਗੋਉਂਦੀਆਂ
ਕੈਸਾ ਅਨੋਖਾ ਜਿਸਮ ਹੈ
ਕੈਸੀ ਮੁਕੰਮਲ ਆਤਮਾਂ
ਉਪਜੇ ਮਹਾਂ ਵੈਰਾਗ ਤੱਕ
ਜਨਮੇ ਅਨਦਮ ਸਾਕ ਹੈ
ਗੋਬਿੰਦ ਹੀ ਹੈ ਸਾਡਿਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜ਼ੁਬਾਂ ਦਾ
ਸਭ ਤੋਂ ਉੱਚਾ ਵਾਕ ਹੈ
ਗੋਬਿੰਦ ਹੀ ਹੈ ਸਾਡਿਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜ਼ੁਬਾਂ ਦਾ
ਸਭ ਤੋਂ ਉੱਚਾ ਵਾਕ ਹੈ
ਇਹ ਕਿਸ ਦਾ ਜੁੱਸਾ ਲਿਸ਼ਕਦੈ
ਸਾਡੇ ਵਿਹੜਿਆਂ ਦੀ ਧੁੱਪ 'ਚੋਂ
ਇਹ ਕਿਸ ਦਾ ਚੋਲ਼ਾ ਬਣ ਗਿਆ
ਸਾਡੇ ਸਿਰ ਉੱਤੇ ਅਸਮਾਨ ਬਈ
ਉਹ ਕੌਣ ਸੀ ਜਿਸ ਦੇ ਮਗਰ
ਤੁਰ ਪਏ ਸੀ ਪੈੜਾਂ ਪੂਜਦੇ
ਕਲਗੀ, ਨਗਾਰਾ, ਚਾਨਣੀ
ਝੰਡੇ, ਤਖ਼ਤ, ਕਿਰਪਾਨ ਬਈ?
ਦਾਇਮੋ-ਪਾਇੰਦਾ ਗੁਰ ਗੋਬਿੰਦ ਸਿੰਘ
ਫ਼ੱਰਖ਼ੋ ਫ਼ਰਖ਼ੰਦਾ ਗੁਰ ਗੋਬਿੰਦ ਸਿੰਘ
ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ
ਡੂੰਘੀ ਧਰਤ ਦੀ 'ਵਾਜ਼ ਨੂੰ
ਸੁਣਨਾ ਹੀ ਸਿੱਖੀ ਧਰਮ ਹੈ
ਚਾਰੇ ਦਿਸ਼ਾਵਾਂ ਜੁੜਦੀਆਂ
ਉਹੀ ਗੁਰੂ ਦਾ ਦੁਆਰ ਹੈ
ਚਾਰੇ ਦਿਸ਼ਾਵਾਂ ਜੁੜਦੀਆਂ
ਉਹੀ ਗੁਰੂ ਦਾ ਦੁਆਰ ਹੈ
ਪਾਣੀ ਦੇ ਕੱਚ 'ਤੇ ਉੱਸਰੇ
ਧੁੱਪਾਂ ਦੇ ਬੁੱਤ ਹੀ ਤਖ਼ਤ ਨੇ
ਸੂਰਜ ਦਾ ਚਾਨਣ ਹੱਦ ਹੈ
ਕੁਲ ਜਗਤ ਹੀ ਪਰਿਵਾਰ ਹੈ
ਹਰ ਕਾ ਮਹਾਂ ਰੱਸ ਚੋਂ ਰਿਹਾ
ਜੋ ਸ਼ਾਸ਼ਤਰਾਂ ਦੇ ਵੇਗ ਚੋਂ
ਸੂਖਮ ਸੇਖੂਲੇ ਜਗਤ ਲਈ
ਇਕ ਹੂਕ ਹੈ ਇਕ ਹਾਕ ਹੈ
ਗੋਬਿੰਦ ਹੀ ਹੈ ਸਾਡਿਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜ਼ੁਬਾਂ ਦਾ
ਸਭ ਤੋਂ ਉੱਚਾ ਵਾਕ ਹੈ
ਗੋਬਿੰਦ ਹੀ ਹੈ ਸਾਡਿਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜ਼ੁਬਾਂ ਦਾ
ਸਭ ਤੋਂ ਉੱਚਾ ਵਾਕ ਹੈ
ਦਾਇਮੋ-ਪਾਇੰਦਾ ਗੁਰ ਗੋਬਿੰਦ ਸਿੰਘ
ਫ਼ੱਰਖ਼ੋ ਫ਼ਰਖ਼ੰਦਾ ਗੁਰ ਗੋਬਿੰਦ ਸਿੰਘ
ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
Поcмотреть все песни артиста
Other albums by the artist