ਪਹਿਲਾਂ ਪਿੱਛੇ ਛੱਡੀ ਪਿੱਛਾ ਛੱਡੇ ਪਿੱਛੇ ਆਉਣ ਤੋਂ
ਹੁਣ ਸੰਗੀ ਜਾਵਾਂ ਤੇਰਾ ਨੰਬਰ ਮਿਲਾਉਣ ਤੋਂ
ਪਹਿਲਾਂ ਪਿੱਛੇ ਛੱਡੀ ਪਿੱਛਾ ਛੱਡੇ ਪਿੱਛੇ ਆਉਣ ਤੋਂ
ਹੁਣ ਸੰਗੀ ਜਾਵਾਂ ਤੇਰਾ ਨੰਬਰ ਮਿਲਾਉਣ ਤੋਂ
ਤੇਰੇ ਬਾਜੋਂ ਸਭ ਮੈਨੂੰ ਸੁੰਨਾ ਸੁੰਨਾ ਲੱਗਦਾ
ਤੇਰੇ ਬਾਜੋਂ ਸਭ ਮੈਨੂੰ ਸੁੰਨਾ ਸੁੰਨਾ ਲੱਗਦਾ
ਸੱਦ ਵੀ ਨੀ ਹੋਣੀ ਸਾਡੀ ਸੌਂਹ ਕਰਕੇ
ਕਿੱਦਾਂ ਤੈਨੂੰ ਭੇਜਦਾਂ ਸੁਨੇਹਾ ਚੰਨੋਂ ਰਾਣੀਏਂ
ਤਦ ਤਾਂ ਗਿਆ ਸੀ ਪਰਾਂ ਔਹ ਕਰਕੇ
ਕਿੱਦਾਂ ਤੈਨੂੰ ਭੇਜਦਾਂ ਸੁਨੇਹਾ ਚੰਨੋਂ ਰਾਣੀਏਂ
ਤਦ ਤਾਂ ਗਿਆ ਸੀ ਪਰਾਂ ਔਹ ਕਰਕੇ
ਜ਼ਿੰਦਗੀ ਤੋਂ ਪੁੱਛੀ ਜਾਵਾਂ ਮੌਤ ਦੇ ਸਵਾਲ ਮੈਂ
ਹੁਣ ਕਿਓਂ ਨੀ ਕੋਲ ਉਹ ਸੀ ਹੁੰਦਾ ਜੀਹਦੇ ਨਾਲ ਮੈਂ
ਜ਼ਿੰਦਗੀ ਤੋਂ ਪੁੱਛੀ ਜਾਵਾਂ ਮੌਤ ਦੇ ਸਵਾਲ ਮੈਂ
ਹੁਣ ਕਿਓਂ ਨੀ ਕੋਲ ਉਹ ਸੀ ਹੁੰਦਾ ਜੀਹਦੇ ਨਾਲ ਮੈਂ
ਤੂੰ ਤਾਂ ਪਤਾ ਨੀ ਰਾਤ ਸੁੱਤੀ ਕਿ ਨੀ ਸੁੱਤੀ ਸਾਡਾ
ਤੂੰ ਤਾਂ ਪਤਾ ਨੀ ਰਾਤ ਸੁੱਤੀ ਕਿ ਨੀ ਸੁੱਤੀ ਸਾਡਾ
ਸੁੱਤਾ ਏ ਗ਼ਿਲਾ ਨੀ ਦਿਲ ਬੌਹ ਕਰਕੇ
ਕਿੱਦਾਂ ਤੈਨੂੰ ਭੇਜਦਾਂ ਸੁਨੇਹਾ ਚੰਨੋਂ ਰਾਣੀਏਂ
ਤਦ ਤਾਂ ਗਿਆ ਸੀ ਪਰਾਂ ਔਹ ਕਰਕੇ
ਕਿੱਦਾਂ ਤੈਨੂੰ ਭੇਜਦਾਂ ਸੁਨੇਹਾ ਚੰਨੋਂ ਰਾਣੀਏਂ
ਤਦ ਤਾਂ ਗਿਆ ਸੀ ਪਰਾਂ ਔਹ ਕਰਕੇ
ਭੁੱਖੋਂ ਲੈਕੇ ਸੀ ਤੂੰ ਸਾਡੀ ਥਿਆਹ ਬਾਰੇ ਸੋਚਦੀ
ਸਾਨੂੰ ਸੀ ਪਤਾ ਤੂੰ ਸਾਡੇ ਵਿਆਹ ਬਾਰੇ ਸੋਚਦੀ
ਭੁੱਖੋਂ ਲੈਕੇ ਸੀ ਤੂੰ ਸਾਡੀ ਥਿਆਹ ਬਾਰੇ ਸੋਚਦੀ
ਸਾਨੂੰ ਹੀ ਸੀ ਪਤਾ ਤੂੰ ਸਾਡੇ ਵਿਆਹ ਬਾਰੇ ਸੋਚਦੀ
ਜਾਂਦੀ ਜਾਂਦੀ ਕਹਿੰਦੀ ਤੇਰੇ ਤਲ ਉੱਤੇ ਆਉਣਾ ਤਨ
ਜਾਂਦੀ ਜਾਂਦੀ ਕਹਿੰਦੀ ਤੇਰੇ ਤਲ ਉੱਤੇ ਆਉਣਾ ਤਨ
ਹੁਣ ਤਾਂ ਮੁੜੂੰਗੀ ਪੱਕਾ ਲੌ ਕਰਕੇ
ਕਿੱਦਾਂ ਤੈਨੂੰ ਭੇਜਦਾਂ ਸੁਨੇਹਾ ਚੰਨੋਂ ਰਾਣੀਏਂ
ਤਦ ਤਾਂ ਗਿਆ ਸੀ ਪਰਾਂ ਔਹ ਕਰਕੇ
ਕਿੱਦਾਂ ਤੈਨੂੰ ਭੇਜਦਾਂ ਸੁਨੇਹਾ ਚੰਨੋਂ ਰਾਣੀਏਂ
ਤਦ ਤਾਂ ਗਿਆ ਸੀ ਪਰਾਂ ਔਹ ਕਰਕੇ
ਅੱਧੋ ਅੱਧੇ ਸ਼ੱਕ ਸੀ ਸਵਾਹ ਹੁੰਦੇ ਹਾਨਣੇ
ਉੱਦਾਂ ਤਾਂ ਫੇ ਸ਼ਿਕਵੇ ਪੰਜਾਹ ਹੁੰਦੇ ਹਾਨਣੇ
ਅੱਧੋ ਅੱਧੇ ਸ਼ੱਕ ਸੀ ਸਵਾਹ ਹੁੰਦੇ ਹਾਨਣੇ
ਉੱਦਾਂ ਤਾਂ ਫੇ ਸ਼ਿਕਵੇ ਪੰਜਾਹ ਹੁੰਦੇ ਹਾਨਣੇ
ਐਸੇ ਕਾਸ਼ ਕਾਰਨੋ ਨਾ ਟੁੱਟਦੀਆਂ ਲੱਗੀਆਂ
ਜਿਉਂ ਮਰਗਾਂ ਤੇ ਰੰਗੇ ਰੁੰਗੇ ਨਹੁੰ ਕਰਕੇ
ਕਿੱਦਾਂ ਤੈਨੂੰ ਭੇਜਦਾਂ ਸੁਨੇਹਾ ਚੰਨੋਂ ਰਾਣੀਏਂ
ਤਦ ਤਾਂ ਗਿਆ ਸੀ ਪਰਾਂ ਔਹ ਕਰਕੇ
ਕਿੱਦਾਂ ਤੈਨੂੰ ਭੇਜਦਾਂ ਸੁਨੇਹਾ ਚੰਨੋਂ ਰਾਣੀਏਂ
ਤਦ ਤਾਂ ਗਿਆ ਸੀ ਪਰਾਂ ਔਹ ਕਰਕੇ
Поcмотреть все песни артиста
Other albums by the artist