Kishore Kumar Hits

Tann Badwal - Tera Chaa lyrics

Artist: Tann Badwal

album: Tera Chaa

ਮੈਨੂੰ ਤੇਰਾ ਚੜ੍ਹ ਜਾਂਦਾ ਚਾਅ, ਜਦੋਂ ਲੱਗੇ ਤੇਰੇ ਆਉਣ ਦਾ ਪਤਾ
ਜਿੱਦਾਂ ਪੱਤਿਆਂ ਨੂੰ ਲੱਗਦੀ ਹਵਾ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਮੈਨੂੰ ਤੇਰੀ ਚੜ੍ਹ ਜਾਂਦੀ ਲੋਰ, ਰਹਿੰਦੇ ਦਿਸਦੇ ਸੁਪਨਿਆਂ 'ਚ ਮੋਰ
ਨਾਲੇ ਪੈਰਾਂ ਵਿੱਚ ਉੱਗੀ ਜਾਣਾ ਘਾਹ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਨੀ ਮੈਂ ਰੱਖ ਦਿੱਤਾ ਦਿਲ ਅਸਮਾਨ ਤੇ, ਰਾਖੀ ਬੈਠਦੇ ਆ ਤਾਰੇ ਮੇਰੀ ਜਾਨ ਤੇ
ਜਿੱਦਾਂ ਕੋਲ ਕੋਲ ਆਵੇਂ, ਹੋਣ ਮੌਸਮ ਸੁਖਾਵੇਂ
ਤੇਰਾ ਪਹਿਲਾ ਨਾਮ ਰੱਟਿਆ ਜ਼ੁਬਾਨ ਤੇ
ਨੀ ਮੇਰੀ ਸਮਰ ਸਿਆਲ਼, ਮੈਂ ਤਾਂ ਸਭ ਕੱਟਣੇ ਆਂ ਤੇਰੇ ਨਾਲ
ਸਾਡੇ ਐਵੇਂ ਤਾਂ ਨੀ ਲੱਗੀ ਜਾਂਦੇ ਦਾਅ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਮੈਨੂੰ ਤੇਰਾ ਚੜ੍ਹ ਜਾਂਦਾ ਚਾਅ, ਜਦੋਂ ਲੱਗੇ ਤੇਰੇ ਆਉਣ ਦਾ ਪਤਾ
ਜਿੱਦਾਂ ਪੱਤਿਆਂ ਨੂੰ ਲੱਗਦੀ ਹਵਾ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਮੈਨੂੰ ਤੇਰੀ ਚੜ੍ਹ ਜਾਂਦੀ ਲੋਰ, ਰਹਿੰਦੇ ਦਿਸਦੇ ਸੁਪਨਿਆਂ 'ਚ ਮੋਰ
ਨਾਲੇ ਪੈਰਾਂ ਵਿੱਚ ਉੱਗੀ ਜਾਣਾ ਘਾਹ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਤੇਰੇ ਆਸ਼ਿਕਾਂ 'ਚ ਸਾਡਾ ਵੀ ਸ਼ੁਮਾਰ ਐ, ਮੁੰਡਾ ਹੁਣ ਜਾ ਕੇ ਹੋਇਆ ਨੀ ਉਡਾਰ ਐ
ਜਦੋਂ ਬੈਠੇ ਕੋਲ ਕੋਲ, ਗੱਲਾਂ ਆਖੇ ਤੋਲ ਤੋਲ
ਸੂਹੇ ਅੰਗ ਰੰਗ ਰੂਪ ਦਾ ਸ਼ਿੰਗਾਰ ਐ
ਨੀ ਮੈਨੂੰ ਆਵੇ ਖੁਸ਼ਬੋ, ਲੱਗੇ ਟੈਮ ਜਿਵੇਂ ਗਿਆ ਏ ਖ਼ਲੋ
ਤੈਨੂੰ ਪੱਤਰ ਦਿਲਾਂ ਨੇ ਦਿੱਤੇ ਪਾ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਮੈਨੂੰ ਤੇਰਾ ਚੜ੍ਹ ਜਾਂਦਾ ਚਾਅ, ਜਦੋਂ ਲੱਗੇ ਤੇਰੇ ਆਉਣ ਦਾ ਪਤਾ
ਜਿੱਦਾਂ ਪੱਤਿਆਂ ਨੂੰ ਲੱਗਦੀ ਹਵਾ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਮੈਨੂੰ ਤੇਰੀ ਚੜ੍ਹ ਜਾਂਦੀ ਲੋਰ, ਰਹਿੰਦੇ ਦਿਸਦੇ ਸੁਪਨਿਆਂ 'ਚ ਮੋਰ
ਨਾਲੇ ਪੈਰਾਂ ਵਿੱਚ ਉੱਗੀ ਜਾਣਾ ਘਾਹ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਕੋਹੀਨੂਰ ਨਾਲੋਂ ਵੱਧ ਮਸ਼ਹੂਰ ਨੀ, ਤੈਨੂੰ ਔਨਲਾਈਨ ਜਾਣਦੇ ਜ਼ਰੂਰ ਨੀ
ਝੂਠਾ ਲਾਰਾ ਨਾ ਕੋਈ ਵਾਅਦਾ, ਨਾਲੇ ਸੋਚਦੀ ਨੀ ਜਿਆਦਾ
ਕੀਹਦੇ ਰਹਿਣਾ ਆਂ ਕਰੀਬ ਕੀਹਤੋਂ ਦੂਰ ਨੀ
ਨੀ ਹੁੰਦਾ ਤਨ ਅਣਜਾਣ, ਮੈਨੂੰ ਮਿਲਦਾ ਕਦੇ ਨੀ ਐਨਾ ਮਾਣ
ਜੇ ਨਾ ਚੁੱਕਦੀ ਹੱਥਾਂ ਤੇ ਮੇਰੇ ਸਾਹ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਮੈਨੂੰ ਤੇਰਾ ਚੜ੍ਹ ਜਾਂਦਾ ਚਾਅ, ਜਦੋਂ ਲੱਗੇ ਤੇਰੇ ਆਉਣ ਦਾ ਪਤਾ
ਜਿੱਦਾਂ ਪੱਤਿਆਂ ਨੂੰ ਲੱਗਦੀ ਹਵਾ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਮੈਨੂੰ ਤੇਰੀ ਚੜ੍ਹ ਜਾਂਦੀ ਲੋਰ, ਰਹਿੰਦੇ ਦਿਸਦੇ ਸੁਪਨਿਆਂ 'ਚ ਮੋਰ
ਨਾਲੇ ਪੈਰਾਂ ਵਿੱਚ ਉੱਗੀ ਜਾਣਾ ਘਾਹ, ਮੈਨੂੰ ਤੇਰਾ ਚੜ੍ਹ ਜਾਂਦਾ ਚਾਅ
ਮੈਨੂੰ ਤੇਰਾ ਚੜ੍ਹ ਜਾਂਦਾ ਚਾਅ

Поcмотреть все песни артиста

Other albums by the artist

Similar artists