Tann Badwal - Sorry Gaer Ton lyrics
Artist:
Tann Badwal
album: Sorry Gaer Ton
ਪਿਘਰੀ ਦਿਲਾਂ ਦੀ ਦਿਲਦਾਰੀ ਬੇਬਸੀ ਦੇ ਪਹਾੜ ਤੇ
ਤੂੰ ਪਾਠ ਕੀ ਸੀ ਨਬੇੜਨਾ ਮੈਂ ਮੋਮਜਾਮੇ ਨੇ ਚਾੜ੍ਹ ਤੇ
ਜੋ ਦੇਖਦਾ ਹਾਂ, ਉਹ ਸੋਚਦਾ ਹਾਂ
ਮੱਖੀਆਂ ਤਾਂ ਨਹੀਂ ਮਾਰਦਾ
ਦੋ week ਪਹਿਲਾਂ ਵੀ ਆਹ ਹੀ ਹੋਇਆ
ਸੱਪਣੀ ਤਾਂ ਨਹੀਂ ਪਾਲ਼ਦਾ
ਕੀ ਰੂਪ ਧਾਰੇਗੀ ਉਹਨੂੰ ਪਤਾ
ਖੰਡ ਮਹਿਕਦੀ ਰਹੀ ਏ ਜ਼ਹਿਰ ਤੋਂ
Sorry ਕਹਾਇਆ ਏ ਗ਼ੈਰ ਤੋਂ
Sorry ਕਹਾਇਆ ਏ ਗ਼ੈਰ ਤੋਂ
Sorry ਕਹਾਇਆ ਏ ਗ਼ੈਰ ਤੋਂ
ਮਾਫ਼ੀ ਮੰਗਾ ਲਈ ਏ ਗ਼ੈਰ ਤੋਂ
ਹਲਕੇ 'ਚ ਉਸਨੂੰ ਮੈਂ ਲੈਂਦਾ ਰਿਹਾ
ਹੋਇਆ ਕੀ ਹੋਈਆਂ ਭੁੱਲਾਂ ਭਾਰੀਆਂ
ਹਲਕੇ 'ਚ ਉਸਨੂੰ ਮੈਂ ਲੈਂਦਾ ਰਿਹਾ
ਹੋਇਆ ਕੀ ਹੋਈਆਂ ਭੁੱਲਾਂ ਭਾਰੀਆਂ
ਸੱਚ ਬੋਲਣੇ ਦਾ ਜ਼ਮਾਨਾ ਨਹੀਂ
ਪਰਤਾਂ ਤੇ ਪਰਤਾਂ ਆਉਣ ਚਾੜ੍ਹੀਆਂ
ਧਰਤੀ slippery ਪੌਣਾਂ ਮੈਲ਼ੀਆਂ
ਧੁੰਦਲਾ ਜਿਹਾ ਏ ਆਕਾਸ਼ ਵੀ
ਹੰਢਿਆ ਜੁਆਰੀ ਸੌ ਸੀਪ ਲਾਵੇ
ਬੇਗ਼ੀ ਹਰਾ ਦੇਂਦੀ ਤਾਸ਼ ਦੀ
ਮੈਂ ਕੋਈ bluff ਨਹੀਂ ਸਹੇੜਨਾ
ਕੱਢ ਦੇਣੀ ਦਿਲ ਚੋਂ ਤੇ ਸ਼ਹਿਰ ਤੋਂ
Sorry ਕਹਾਇਆ ਏ ਗ਼ੈਰ ਤੋਂ
Sorry ਕਹਾਇਆ ਏ ਗ਼ੈਰ ਤੋਂ
ਮਾਫ਼ੀ ਮੰਗਾ ਲਈ ਏ ਗ਼ੈਰ ਤੋਂ
Sorry ਕਹਾਇਆ ਏ ਗ਼ੈਰ ਤੋਂ
ਮੈਂ ਸ਼ੀਸ਼ਿਆਂ ਦੇ ਘਰ ਕੀ ਗਿਆ
ਸਾਰੀ ਦਿਹਾੜੀ ਪਿਆ ਸੋਚਣਾ
ਮੈਂ ਸ਼ੀਸ਼ਿਆਂ ਦੇ ਘਰ ਕੀ ਗਿਆ
ਸਾਰੀ ਦਿਹਾੜੀ ਪਿਆ ਸੋਚਣਾ
ਉਹ ਮੇਰੀ ਆਪਣੀ ਏ ਚੱਲ ਫੇਰ ਕੀ
ਕੀ ਰੋਕਣਾ ਉਹਨੂੰ ਕੀ ਕੋਸਣਾ
ਵਿਹੜੇ 'ਚ ਤਨ ਦੇ, ਟੁੱਟੀਆਂ ਗਿਟਾਰਾਂ
ਸੁਰ ਵੀ ਨੀ ਸਰਗਮ ਪਛਾਣਦੇ
ਇੱਕ ਪਾਸੇ ਖੋਹਾਂ, ਇੱਕ ਪਾਸੇ ਖੇੜੇ
ਪੈ ਗਏ ਖਲਾਰੇ ਜਹਾਨ ਦੇ
ਹਾਂ ਉਹਨੇ ਪੁੱਛਿਆ ਜ਼ਰੂਰ ਸੀ
ਚੁੱਪ ਚਾਪ ਜਿਹਾ ਏਂ ਦੁਪਹਿਰ ਤੋਂ
Sorry ਕਹਾਇਆ ਏ ਗ਼ੈਰ ਤੋਂ
Sorry ਕਹਾਇਆ ਏ ਗ਼ੈਰ ਤੋਂ
Sorry ਕਹਾਇਆ ਏ ਗ਼ੈਰ ਤੋਂ
ਮਾਫ਼ੀ ਮੰਗਾ ਲਈ ਏ ਗ਼ੈਰ ਤੋਂ
Поcмотреть все песни артиста
Other albums by the artist