ਤੇਰਾ ਹੁਣ ਸੁਪਨੇ ਵਿੱਚ ਆਉਣਾ ਜਾਣਾ ਚੰਗਾ ਲੱਗਦਾ ਨਹੀਂ
ਤੇਰਾ ਰਾਤ ਰਾਤ ਭਰ ਚੇਤੇ ਆਉਣਾ ਚੰਗਾ ਲੱਗਦਾ ਨਹੀਂ
ਨਫਰਤ ਜਹੀ ਹੋ ਗਈ ਏ ਆਵਾਜ਼ ਤੇਰੀ ਦੇ ਨਾਲ
ਪਰ ਕੌੜੀ ਏਸ ਜ਼ੁਬਾਨ ਤੇਰੀ ਦੇ ਕੀਤੇ ਬੜੇ ਕਮਾਲ
ਕਹਿਣ ਕਹਾਉਣ ਦੀਆਂ ਤੂੰ ਗੱਲਾਂ ਕਰਦੀ ਏਂ
ਹਾਏ ਹੱਸਦੇ ਹੱਸਦੇ ਤੇਰੇ ਹੱਥੋਂ ਹੁੰਦੇ ਰਹੇ ਹਲਾਲ
ਨੀਂਦਾਂ ਵਿੱਚ ਓਹੀ ਹੱਥ ਮਿਲਾਉਣਾ ਚੰਗਾ ਲੱਗਦਾ ਨਹੀਂ
ਤੇਰਾ ਰਾਤ ਰਾਤ ਭਰ ਚੇਤੇ ਆਉਣਾ ਚੰਗਾ ਲੱਗਦਾ ਨਹੀਂ
ਤੇਰਾ ਹੁਣ ਸੁਪਨੇ ਵਿੱਚ ਆਉਣਾ ਜਾਣਾ ਓ
ਕੰਧਾਂ ਤੇ ਲੀਕਾਂ ਵਾਹ ਕੇ ਹੁਣ ਗਿਣਦਾ ਨਹੀਂ ਮਹੀਨੇ
ਪਰ ਮਿੰਨਤ ਕਰੀ ਨਾ ਮੋੜੇ ਅਣਗਿਣਤ ਕਬੂਤਰ ਚੀਨੇ
ਕੰਧਾਂ ਤੇ ਲੀਕਾਂ ਵਾਹ ਕੇ ਹੁਣ ਗਿਣਦਾ ਨਹੀਂ ਮਹੀਨੇ
ਪਰ ਮਿੰਨਤ ਕਰੀ ਨਾ ਮੋੜੇ ਅਣਗਿਣਤ ਕਬੂਤਰ ਚੀਨੇ
ਫਿਰ ਤੇਰੇ ਨਾਂ ਦਾ ਚੋਗਾ ਪਾਉਣਾ ਚੰਗਾ ਲੱਗਦਾ ਨਹੀਂ
ਤੇਰਾ ਰਾਤ ਰਾਤ ਭਰ ਚੇਤੇ ਆਉਣਾ ਚੰਗਾ ਲੱਗਦਾ ਨਹੀਂ
ਤੇਰਾ ਹੁਣ ਸੁਪਨੇ ਵਿੱਚ ਆਉਣਾ ਜਾਣਾ ਓ
ਹਾਏ ਹੜ੍ਹਦੀਆਂ ਆਵਣ ਯਾਦਾਂ ਤਨ ਖੋਲ੍ਹੇ ਜੇ ਅਲਮਾਰੀ
ਹੋਈ ਏ ਕਦੀ ਕਦੀ ਤਾਂ ਗੁੱਸੇ ਵਿੱਚ ਗਲਤੀ ਭਾਰੀ
ਹੜ੍ਹਦੀਆਂ ਆਵਣ ਯਾਦਾਂ ਖੋਲ੍ਹਾਂ ਜੇ ਅਲਮਾਰੀ
ਹੋਈ ਏ ਕਦੀ ਕਦੀ ਤਾਂ ਗੁੱਸੇ ਵਿੱਚ ਗਲਤੀ ਭਾਰੀ
ਤੇਰੀ ਫੋਟੋ ਤੇ ਫੁੱਲ ਛੁਪਾਉਣਾ ਚੰਗਾ ਲੱਗਦਾ ਨਹੀਂ
ਤੇਰਾ ਰਾਤ ਰਾਤ ਭਰ ਚੇਤੇ ਆਉਣਾ ਚੰਗਾ ਲੱਗਦਾ ਨਹੀਂ
ਤੇਰਾ ਹੁਣ ਸੁਪਨੇ ਵਿੱਚ ਆਉਣਾ ਜਾਣਾ ਓ
ਮੈਂ ਬਾਹਲਾ ਔਖਾ ਲਾਹਿਆ ਨਾਂ ਮੂੰਹ ਤੇ ਚੜ੍ਹਿਆ ਤੇਰਾ
ਜਦ ਦਰਦ ਭੁਲਾਤੇ ਸਾਰੇ ਤਾਂ ਜਾ ਕੇ ਸਰਿਆ ਮੇਰਾ
ਮੈਂ ਬਾਹਲਾ ਔਖਾ ਲਾਹਿਆ ਨਾਂ ਮੂੰਹ ਤੇ ਚੜ੍ਹਿਆ ਤੇਰਾ
ਜਦ ਦਰਦ ਭੁਲਾਤੇ ਸਾਰੇ ਤਾਂ ਜਾ ਕੇ ਸਰਿਆ ਮੇਰਾ
ਤੇਰਾ ਮੱਲੋਜ਼ੋਰੀ ਜ਼ਿਕਰ ਲਿਆਉਣਾ ਚੰਗਾ ਲੱਗਦਾ ਨਹੀਂ
ਤੇਰਾ ਰਾਤ ਰਾਤ ਭਰ ਚੇਤੇ ਆਉਣਾ ਚੰਗਾ ਲੱਗਦਾ ਨਹੀਂ
ਤੇਰਾ ਹੁਣ ਸੁਪਨੇ ਵਿੱਚ ਆਉਣਾ ਜਾਣਾ ਓ
Поcмотреть все песни артиста
Other albums by the artist