Deedar Kaur - Awaaz - Cover Version lyrics
Artist:
Deedar Kaur
album: Awaaz (Cover Version)
ਤੇਰੀ ਅੱਖੀਆਂ 'ਚ ਨੂਰ ਕਿੰਨਾ ਸਾਰਾ
ਗੱਲਾਂ 'ਚ ਸੁਕੂੰ ਸੀ, ਸੱਜਣਾ
ਤੇਰੀ ਅੱਖੀਆਂ 'ਚ ਨੂਰ ਕਿੰਨਾ ਸਾਰਾ
ਗੱਲਾਂ 'ਚ ਸੁਕੂੰ ਸੀ, ਸੱਜਣਾ
ਮੈਨੂੰ ਲਗਿਆ "ਅੱਲਾਹ ਨੇ ਅਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ, ਸੱਜਣਾ
ਮੈਨੂੰ ਲਗਿਆ "ਅੱਲਾਹ ਨੇ ਅਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ, ਸੱਜਣਾ
ਓ, ਜਿੰਨਾ ਸੋਚ ਨਾ ਸਕੇ ਤੂੰ ਓਨਾ ਪਿਆਰ ਕਰਦੇ ਆਂ
ਜਿੰਨਾ ਸੋਚ ਨਾ ਸਕੇ ਤੂੰ ਓਨਾ ਪਿਆਰ ਕਰਦੇ ਆਂ
ਤੇਰੀ ਗੱਲ ਹੋਰ ਐ ਸੱਜਣਾ, ਅਸੀ ਤਾਂ ਤੇਰੇ ਪੈਰਾਂ ਵਰਗੇ ਆਂ
ਮੇਰੇ ਨੇੜੇ-ਨੇੜੇ ਰਹਿ ਤੂੰ, ਤੇਰੀ ਮਿੰਨਤਾਂ ਕਰਦੇ ਆਂ
ਮੇਰੇ ਨੇੜੇ-ਨੇੜੇ ਰਹਿ ਤੂੰ, ਤੇਰੀ ਮਿੰਨਤਾਂ ਕਰਦੇ ਆਂ
ਤੇਰੀ ਗੱਲ ਹੋਰ ਐ ਸੱਜਣਾ, ਅਸੀ ਤਾਂ ਤੇਰੇ ਪੈਰਾਂ ਵਰਗੇ ਆਂ
ਮੇਰੇ ਪਹਿਲੇ ਦਿਨ ਦਿਲ ਉਤੇ ਛਪਿਆ
ਤੇਰਾ ਸੋਹਣਾ ਮੂੰਹ ਸੀ, ਸੱਜਣਾ
ਮੈਨੂੰ ਲਗਿਆ-ਲਗਿਆ, ਮੈਨੂੰ ਲਗਿਆ-ਲਗਿਆ
ਮੈਨੂੰ ਲਗਿਆ "ਅੱਲਾਹ ਨੇ ਅਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ, ਸੱਜਣਾ
ਸੱਜਣਾ, ਸੱਜਣਾ, ਸੱਜਣਾ
ਸੱਜਣਾ, ਸੱਜਣਾ, ਸੱਜਣਾ, ਹੋ, ਸੱਜਣਾ
ਹਾਂ, ਜਿਵੇਂ ਪਰਿੰਦਾ ਆਲ੍ਹਣਾ ਤਰਸੇ ਓਵੇਂ ਤੇਰੇ ਲਈ ਤਰਸਾਂ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ ਓਸੇ ਥਾਂ ਮੈਂ ਮਰ ਸਾਂ
ਹਾਂ, ਜਿਵੇਂ ਪਰਿੰਦਾ ਆਲ੍ਹਣਾ ਤਰਸੇ ਓਵੇਂ ਤੇਰੇ ਲਈ ਤਰਸਾਂ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ ਓਸੇ ਥਾਂ ਮੈਂ ਮਰ ਸਾਂ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ...
ਮੈਂ ਅੱਧੀ ਰਾਤੀ ਕੱਲ੍ਹ ਮੱਥਾ ਟੇਕਿਆ
ਤੇਰੇ ਘਰ ਨੂੰ ਸੀ ਸੱਜਣਾ
ਮੈਨੂੰ ਲਗਿਆ ਅੱਲਾਹ...
ਮੈਨੂੰ ਲਗਿਆ ਅੱਲਾਹ...
ਮੈਨੂੰ ਲਗਿਆ "ਅੱਲਾਹ ਨੇ ਅਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ ਸੱਜਣਾ ਵੇ
ਸੱਜਣਾ, ਸੱਜਣਾ
ਸੱਜਣਾ
Поcмотреть все песни артиста
Other albums by the artist