Desi Crew, Desi Crew
Desi Crew, Desi Crew
ਓ, ਭੁੱਲਿਆ ਨਹੀਂ, ਸੀਨੇ ਵਿੱਚ ਰੌਲ਼ੇ ਬੰਨ੍ਹ ਰੱਖੇ ਨੇ
ਨਿਕੰਮੇ ਤੇਰੇ ਪੁੱਤ ਨੇ ਵਰੋਲ਼ੇ ਵੰਡ ਰੱਖੇ ਨੇ (ਵਰੋਲ਼ੇ ਵੰਡ ਰੱਖੇ ਨੇ)
ਜਿਹੜੇ ਲਾਉਂਦੇ ਐਂ scheme, ਮੈਂ ਕਿਹਾ ਹਜੇ ਕੇਰਾਂ ਲਾਉਣ ਦੇ
ਸਾਹ ਉੱਤੇ-ਥੱਲੇ ਲੈਣ ਲਾ ਦੂੰ, ਬਾਪੂ, ਵੇਲ਼ਾ ਆਉਣ ਦੇ
(ਬਾਪੂ, ਵੇਲ਼ਾ ਆਉਣ ਦੇ)
ਓ, ਲੈ-ਲੈ ਕੇ ਡੱਬੇ ਤੇਰੇ ਘਰੇ ਆਉਣਗੇ
ਲੈ-ਲੈ ਕੇ ਡੱਬੇ ਤੇਰੇ ਘਰੇ ਆਉਣਗੇ
ਮੰਗੀ ਕੌਲੀ ਜਿਨ੍ਹਾਂ ਸਾਨੂੰ ਖੰਡ ਨਹੀਂ ਦਿੱਤੀ
ਓ, ਕਹਿ ਕੇ "ਪੁੱਤ," ਬਾਪੂ, ਮੈਨੂੰ ਤੂੰ ਨਾ ਬੁਲਾਈ
ਸ਼ਰੀਕਾ ਦੀਆਂ ਜੀਭਾਂ ਨੂੰ ਜੇ ਕੰਡ ਨਾ ਦਿੱਤੀ
ਓ, ਕਹਿ ਕੇ "ਪੁੱਤ," ਬਾਪੂ, ਮੈਨੂੰ ਤੂੰ ਨਾ ਬੁਲਾਈ
ਸ਼ਰੀਕਾ ਦੀਆਂ ਜੀਭਾਂ ਨੂੰ ਜੇ ਕੰਡ ਨਾ ਦਿੱਤੀ
♪
ਓ, ਬੋਲ਼ਦੇ ਨਹੀਂ ਪਹਿਲਾਂ, ਆਪਾਂ ਢਾਹ ਕੇ ਗੱਲ ਕਰਦੇ
ਉਂਗਲ਼ਾਂ 'ਤੇ ਰੱਖੇ ਨੇ ਜੋ, ਲਾ ਕੇ ਗੱਲ ਕਰਦੇ
ਓ, ਗੋਡੀ ਹੱਥ ਲਾਉਣ ਲਾ ਦੂੰ, ਨੇੜੇ ਹੋਕੇ ਬਹਿਣਗੇ
ਹਿਸਾਬ ਲਾ ਕੇ ਦੇਖਿਆ ਮੈਂ, ਮਿਹਣੇ ਮਹਿੰਗੇ ਪੈਣਗੇ
(ਹਿਸਾਬ ਲਾ ਕੇ ਦੇਖਿਆ ਮੈਂ, ਮਿਹਣੇ ਮਹਿੰਗੇ ਪੈਣਗੇ)
ਓ, ਕਰਦੇ ਜੋ ਟਿੱਚਰਾ, ਵਤੀਰਾ ਬਦਲੂ
ਕਰਦੇ ਜੋ ਟਿੱਚਰਾ, ਵਤੀਰਾ ਬਦਲੂ
ਕੱਲੀ-ਕੱਲੀ ਗੱਲ ਜੇ ਮੈਂ ਚੰਡ ਨਹੀਂ ਦਿੱਤੀ
ਓ, ਕਹਿ ਕੇ "ਪੁੱਤ," ਬਾਪੂ, ਮੈਨੂੰ ਤੂੰ ਨਾ ਬੁਲਾਈ
ਸ਼ਰੀਕਾ ਦੀਆਂ ਜੀਭਾਂ ਨੂੰ ਜੇ ਕੰਡ ਨਾ ਦਿੱਤੀ
ਓ, ਕਹਿ ਕੇ "ਪੁੱਤ," ਬਾਪੂ, ਮੈਨੂੰ ਤੂੰ ਨਾ ਬੁਲਾਈ
ਸ਼ਰੀਕਾ ਦੀਆਂ ਜੀਭਾਂ ਨੂੰ ਜੇ... (ਜੀਭਾਂ ਨੂੰ ਜੇ...)
♪
ਓ, ਆਖਦੇ ਸੀ ਜਿਹੜੇ, "ਸਾਲ਼ਾ ਐਥੀਂ ਧੱਕੇ ਖਾਊਗਾ
ਕੀ ਸਾਡਿਆਂ ਜਵਾਕਾਂ ਤੋਂ ਇਹ ਮੂਹਰੇ ਲੰਘ ਜਾਊਗਾ
ਓ, ਆਈ ਹੈਗੀ ਬਾਰੀ, ਬਾਪੂ, ਮਿਹਨਤ ਆਲ਼ੀ ਰੁੱਤ ਦੀ
ਮੂੰਹ ਅੱਡ ਦੇਖਦੇ ਆਂ photo ਤੇਰੇ ਪੁੱਤ ਦੀ
(ਮੂੰਹ ਅੱਡ ਦੇਖਦੇ ਆਂ photo ਤੇਰੇ ਪੁੱਤ ਦੀ)
ਓ, ਮੁਫ਼ਤ 'ਚ ਸਿਫ਼ਤਾਂ ਸੁਨਾਉਣਗੇ ਤੈਨੂੰ
ਮੁਫ਼ਤ 'ਚ ਸਿਫ਼ਤਾਂ ਸੁਨਾਉਣਗੇ ਤੈਨੂੰ
Note'an ਆਲ਼ੀ ਮੈਂ ਕੋਈ ਪੰਡ ਨਹੀਂ ਦਿੱਤੀ
ਓ, ਕਹਿ ਕੇ "ਪੁੱਤ," ਬਾਪੂ, ਮੈਨੂੰ ਤੂੰ ਨਾ ਬੁਲਾਈ
ਸ਼ਰੀਕਾ ਦੀਆਂ ਜੀਭਾਂ ਨੂੰ ਜੇ ਕੰਡ ਨਾ ਦਿੱਤੀ
ਓ, ਕਹਿ ਕੇ "ਪੁੱਤ," ਬਾਪੂ, ਮੈਨੂੰ ਤੂੰ ਨਾ ਬੁਲਾਈ
ਸ਼ਰੀਕਾ ਦੀਆਂ ਜੀਭਾਂ ਨੂੰ ਜੇ ਕੰਡ ਨਾ ਦਿੱਤੀ
♪
ਤੇਰੇ ਰਾਹਾਂ ਆਲ਼ਾ ਟੋਆ, ਬਾਪੂ, ਕੱਲਾ-ਕੱਲਾ ਭਰ ਦੂੰ
ਲੇਖਾਂ ਆਲ਼ੀ ਲੀਹ ਵੀ ਸਿੱਧੀ ਡਾਂਗ ਵਾਂਗੂ ਕਰ ਦੂੰ
ਓ, note'an ਦੇ ਨਹੀਂ, ਬਾਪੂ, ਖੜਕੇ ਤਾਂ ਹੁੰਦੇ ਭਾਣ ਦੇ
ਕਿਹੜੇ ਰਹਿ ਗਏ ਜਿਹੜੇ ਕੋਰਆਲ਼ੇ ਨੂੰ ਨਹੀਂ ਜਾਣਦੇ?
(ਕਿਹੜੇ ਰਹਿ ਗਏ ਜਿਹੜੇ ਕੋਰਆਲ਼ੇ ਨੂੰ ਨਹੀਂ ਜਾਣਦੇ?)
ਹੋ, ਦੁਨੀਆ 'ਤੇ ਆਉਣ ਦਾ ਕੀ ਫਾਇਦਾ, ਬਾਪੂਆ?
ਦੁਨੀਆ 'ਤੇ ਆਉਣ ਦਾ ਕੀ ਫਾਇਦਾ, ਬਾਪੂਆ?
ਕਾਲ਼ਜੇ ਤੇਰੇ ਨੂੰ ਜੇ ਮੈਂ ਠੰਡ ਨਾ ਦਿੱਤੀ?
ਓ, ਕਹਿ ਕੇ "ਪੁੱਤ," ਬਾਪੂ, ਮੈਨੂੰ ਤੂੰ ਨਾ ਬੁਲਾਈ
ਸ਼ਰੀਕਾ ਦੀਆਂ ਜੀਭਾਂ ਨੂੰ ਜੇ ਕੰਡ ਨਾ ਦਿੱਤੀ
ਓ, ਕਹਿ ਕੇ "ਪੁੱਤ," ਬਾਪੂ, ਮੈਨੂੰ ਤੂੰ ਨਾ ਬੁਲਾਈ
ਸ਼ਰੀਕਾ ਦੀਆਂ ਜੀਭਾਂ ਨੂੰ ਜੇ ਕੰਡ ਨਾ ਦਿੱਤੀ
Поcмотреть все песни артиста