Gursewak Mann - Babul De Vehre lyrics
Artist:
Gursewak Mann
album: Pehli Vaar Jad Nazran Miliyan
ਬਾਬੁਲ ਦੇ ਵਿਹੜੇ ਅੰਬੀ ਦਾ ਬੂਟਾ
ਬਾਬੁਲ ਦੇ ਵਿਹੜੇ ਅੰਬੀ ਦਾ ਬੂਟਾ
ਅੰਬੀ ਨੂੰ ਬੂਰ ਪਿਆ
ਵੱਸਦਾ ਰਹੇ ਮੇਰੇ ਬਾਬੁਲ ਦਾ ਵਿਹੜਾ
ਧੀਆਂ ਦੀ ਇਹੀ ਦੁਆ
ਮੈਂ ਸਦਕੇ, ਧੀਆਂ ਦੀ ਇਹੀ ਦੁਆ
♪
ਸਖੀਓਂ, ਬਚਪਣ ਦੇ ਦਿਨ ਪਿਆਰੇ
ਨੀ ਇਹਨਾਂ ਗਲ਼ੀਆਂ ਵਿੱਚ ਗੁਜ਼ਾਰੇ
ਸਖੀਓਂ, ਬਚਪਣ ਦੇ ਦਿਨ ਪਿਆਰੇ
ਨੀ ਇਹਨਾਂ ਗਲ਼ੀਆਂ ਵਿੱਚ ਗੁਜ਼ਾਰੇ
ਬਚਪਣ ਬੀਤਿਆ, ਆਈ ਜਵਾਨੀ
ਨੀ ਆ ਗਏ ਮਹਿਕਾਂ ਦੇ ਵਣਜਾਰੇ
ਬਾਬੁਲ ਦੇ ਬਾਗ਼ੀ ਚੰਬਾ ਸੀ ਖਿੜਿਆ
ਬਾਬੁਲ ਦੇ ਬਾਗ਼ੀ ਚੰਬਾ ਸੀ ਖਿੜਿਆ
ਇੱਕ ਫ਼ੁੱਲ ਤੋੜ ਲਿਆ
ਵੱਸਦਾ ਰਹੇ ਮੇਰੇ ਬਾਬੁਲ ਦਾ ਵਿਹੜਾ
ਧੀਆਂ ਦੀ ਇਹੀ ਦੁਆ
ਮੈਂ ਸਦਕੇ, ਧੀਆਂ ਦੀ ਇਹੀ ਦੁਆ
♪
ਵਿਹੜੇ ਗੂੰਜ ਪਈਆਂ ਸ਼ਹਿਨਾਈਆਂ
ਨੀ ਸਖੀਆਂ ਡੋਲੀ ਪਾਵਣ ਆਈਆਂ
ਵਿਹੜੇ ਗੂੰਜ ਪਈਆਂ ਸ਼ਹਿਨਾਈਆਂ
ਹਾਏ, ਸਖੀਆਂ ਡੋਲੀ ਪਾਵਣ ਆਈਆਂ
ਬਾਬੁਲ ਭਾਰ ਲੱਠਾ ਤੇਰੇ ਸਿਰ ਤੋਂ
ਲੋਕੀਂ ਆ ਕੇ ਦੇਣ ਵਧਾਈਆਂ
ਰੋਨਾ ਨਹੀਂ ਮਾਏ, ਪੂੰਜ ਲੈ ਅੱਥਰੂ
ਰੋਨਾ ਨਹੀਂ ਮਾਏ, ਪੂੰਜ ਲੈ ਅੱਥਰੂ
ਹੱਸ-ਹੱਸ ਕਰ ਦੇ ਵਿਦਾ
ਵੱਸਦਾ ਰਹੇ ਮੇਰੇ ਬਾਬੁਲ ਦਾ ਵਿਹੜਾ
ਧੀਆਂ ਦੀ ਇਹੀ ਦੁਆ
ਮੈਂ ਸਦਕੇ, ਧੀਆਂ ਦੀ ਇਹੀ ਦੁਆ
♪
ਮੇਰਾ ਵੀਰ ਸੰਧਾਰਾ ਲਿਆਇਆ
ਨੀ ਲੰਮੇ ਚੀਰ ਕੇ ਪੈਂਡੇ ਆਇਆ
ਮੇਰਾ ਵੀਰ ਸੰਧਾਰਾ ਲਿਆਇਆ
ਨੀ ਲੰਮੇ ਚੀਰ ਕੇ ਪੈਂਡੇ ਆਇਆ
ਮੈਥੋਂ ਖੁਸ਼ੀ ਨਾ ਸਾਂਭੀ ਜਾਂਦੀ
ਨੀ ਅੱਜ ਘਰ ਆਇਆ ਅਮੜੀ ਜਾਇਆ
ਅਮੜੀ ਦਿਆ ਜਾਇਆ, ਵੇ ਗਲ਼ ਲੱਗ ਮਿਲੀਏ
ਅਮੜੀ ਦਿਆ ਜਾਇਆ, ਵੇ ਗਲ਼ ਲੱਗ ਮਿਲੀਏ
ਆ ਦੋਵੇਂ ਬਹਿਣ-ਭਰਾ
ਵੱਸਦਾ ਰਹੇ ਮੇਰੇ ਬਾਬੁਲ ਦਾ ਵਿਹੜਾ
ਧੀਆਂ ਦੀ ਇਹੀ ਦੁਆ
ਮੈਂ ਸਦਕੇ, ਧੀਆਂ ਦੀ ਇਹੀ ਦੁਆ
ਮੈਂ ਸਦਕੇ, ਧੀਆਂ ਦੀ ਇਹੀ ਦੁਆ
Поcмотреть все песни артиста
Other albums by the artist