ਜਾਦੂ ਪਾਇਆ ਐ, ਕੁਫ਼ਰ ਕਮਾਇਆ ਐ
ਤਾਰਾ ਟੁੱਟ ਕੇ ਕੋਈ ਅਸਮਾਨੋਂ ਆਇਆ ਐ
ਬਸ ਤੈਨੂੰ ਕਹਿਣਾ ਐ, ਨੀ ਕਹਿਣਾ ਐ
ਕੋਲ਼ ਰਹਿਣ-ਰਹਿਣ ਨੂੰ (ਰਹਿਣ-ਰਹਿਣ ਨੂੰ)
ਦਿਲ ਬਸ ਚਾਹੁੰਦਾ ਐ, ਨੀ ਚਾਹੁੰਦਾ ਐ
ਕੋਲ਼ ਬਹਿਣ-ਬਹਿਣ ਨੂੰ
ਨੀਂਦਾਂ ਕੱਚੀਆਂ ਨੇ, ਖ਼੍ਵਾਬ ਜੇ ਵੇਖੇ ਨੇ
ਤੂੰ ਉਹਨਾਂ ਖ਼੍ਵਾਬਾਂ ਨੂੰ ਆਨ ਜਗਾਇਆ ਐ
ਜਾਦੂ ਪਾਇਆ ਐ, ਕੁਫ਼ਰ ਕਮਾਇਆ ਐ
ਜਾਦੂ ਪਾਇਆ ਐ, ਕੁਫ਼ਰ ਕਮਾਇਆ ਐ
ਨੀ ਅਸੀਂ ਪਾਗਲ ਨਹੀਂ, ਤੂੰ ਕਰਿਆ ਐ
ਕੋਈ Ilam ਸਾਡੇ ਸਿਰ ਪੜਿਆ ਐ
ਅਸੀਂ ਵਾਕਫ਼ ਨਹੀਂ ਉਹ ਦੁਨੀਆ ਦੇ
ਤੂੰ ਜ਼ਿਕਰ ਜਿੱਥੋਂ ਦਾ ਕਰਿਆ ਐ
ਕੋਈ ਹੋਰ ਜਹਾਨੋਂ ਆਈ ਐ
ਇਸ ਜਹਾਂ ਨਾਲ਼ ਰਲ਼ਦੀ ਨਹੀਂ
ਜੋ ਨਜ਼ਰ ਤੇਰੀ ਨੇ ਕਰਿਆ ਐ
ਕੋਈ ਹੋਰ ਨਜ਼ਰ ਇੰਜ ਕਰਦੀ ਨਹੀਂ
ਜੋ ਤੇਰੇ ਸਦਕੇ 'ਚ ਸਿਰ ਝੁਕਾਉਂਦੇ ਨੀ
ਉਹ ਰੱਬ 'ਤੇ ਆਉਂਦੇ ਨਹੀਂ, ਸੁਣਨ 'ਚ ਆਇਆ ਐ
ਜਾਦੂ ਪਾਇਆ ਐ, ਕੁਫ਼ਰ ਕਮਾਇਆ ਐ
ਜਾਦੂ ਪਾਇਆ ਐ, ਕੁਫ਼ਰ ਕਮਾਇਆ ਐ
♪
ਅਸੀਂ ਨਗ਼ਮੇ ਬਣਾਉਣ ਦੇ ਸ਼ੌਕੀ ਆਂ
ਪਿਆਰ ਹਵਾ ਵਿੱਚ ਭਰ ਦਾਂਗੇ
ਤੂੰ ਮਿਲਣ ਆਉਣਾ ਜਿਸ ਸ਼ਾਮ, ਕੁੜੇ
ਉਹ ਸ਼ਾਮ ਦੀਵਾਨੀ ਕਰ ਦਾਂਗੇ
ਇੱਕ ਨਜ਼ਮ ਤੇਰੇ ਰੰਗ ਸੂਹੇ 'ਤੇ ਖਾਸ ਬਣਾ ਲਾਂਗੇ, ਅੜੀਏ
ਤੋੜ ਕੇ ਤਾਰੇ ਅੰਬਰਾਂ 'ਚੋਂ ਤੇਰੇ ਦਾਸ ਬਣਾ ਲਾਂਗੇ, ਅੜੀਏ
ਹੋ, ਜਾਂਦੀ ਸਾਨੂੰ ਵੀ ਲੈ ਜਾਈਂ ਨਾਲ਼ ਉੱਥੇ
ਆਪਣੇ ਰਹਿਣ ਲਈ ਜੋ ਸ਼ਹਿਰ ਵਸਾਇਆ ਐ
♪
ਜਾਦੂ ਪਾਇਆ ਐ, ਜਾਦੂ ਪਾਇਆ ਐ
Поcмотреть все песни артиста
Other albums by the artist