Harnoor - Parshawan lyrics
Artist:
Harnoor
album: Parshawan
It's JayB
ਤੁਰਦੀ ਐ ਜਦੋਂ, ਥੋੜ੍ਹਾ ਹੋਰ ਬੋਲਦੇ
ਪੌਂਚੇ ਪਿੱਛੇ ਝਾਂਜਰਾਂ ਦੇ ਬੋਰ ਬੋਲਦੇ
ਅਜੇ ਤਕ ਨੈਣ ਸਿੱਲ੍ਹੇ-ਸਿੱਲ੍ਹੇ ਵੇਖ ਲੈ
ਤਾਰਿਆਂ ਜਿਹੀ ਜੁੱਤੀ ਉੱਤੇ ਤਿੱਲੇ ਵੇਖ ਲੈ
ਫ਼ਿੱਕੇ ਜਿਹੇ ਫ਼ਿਰੋਜ਼ੀ ਕਿੱਥੋਂ ਆਉਂਦੇ ਹੋਏ ਆ?
ਵਾਲਾਂ ਵਿੱਚ ਉਲਝੇ ਪਰਾਂਦੇ ਹੋਏ ਆ
ਸੱਭ ਕੁਝ ਚੇਤੇ, ਹਰ ਗੱਲ ਗੌਲ਼ੀ ਨੀ
ਕਦੋਂ-ਕਦੋਂ ਤੇਜ, ਕਦੋਂ ਤੁਰੇ ਹੌਲ਼ੀ ਨੀ
ਦੇਖ ਲਿਆ ਤੈਨੂੰ ਬੜਾ ਜੀਅ ਭਰ ਕੇ
ਰਹਿ ਗਈਆਂ ਨੇ ਬਸ ਇੱਕ ਲਾਵਾਂ, ਸੋਹਣੀਏ
ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
♪
ਵੇਖਦੇ ਹੀ ਸਾਰੇ ਚਾਰੇ ਬੰਨੇ ਹੋਣਗੇ
ਖੁੱਲ੍ਹੇ ਵਾਲ ਜਦੋਂ ਨੀ ਤੂੰ ਬੰਨ੍ਹੇ ਹੋਣਗੇ
ਮੇਰੀ ਆ ਪਸੰਦ, ਭਾਵੇਂ ਆਮ ਜਿਹਾ ਐ
ਸੂਟ ਸੁਰਮਈ ਢਲ਼ੀ ਸ਼ਾਮ ਜਿਹਾ ਐ
ਮੇਰੇ ਮੂਹਰੇ ਭਾਵੇਂ ਨਜ਼ਰਾਂ ਨਹੀਂ ਚੱਕਦੀ
ਅੱਖ-ਦਿਲ, ਦੋਵੇਂ ਮੇਰੇ ਉੱਤੇ ਰੱਖਦੀ
ਐਤਵਾਰ ਵਾਂਗੂ notice 'ਚ ਪੱਕੀਆਂ
ਉਹ ਵੀ ਗੱਲਾਂ ਚੇਤੇ ਜੋ ਤੂੰ ਵਿੱਚੇ ਕੱਟੀਆਂ
ਵੱਖ ਜਿਹੀ, Gifty ਦੇ ਗੀਤ ਵਰਗੀ
ਲਿਖਾਂ ਤੇਰੇ ਬਾਰੇ ਕਿ ਮੈਂ ਗਾਵਾਂ, ਸੋਹਣੀਏ?
ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
♪
ਤੇਰੇ ਲਈ ਮੈਂ ਤੋੜ ਕੇ ਹੀ ਮੁੜਾਂ, ਝੱਲੀਏ
ਜੇਬ ਵਿੱਚ ਪਾ ਕੇ ਤਾਰੇ ਤੁਰਾਂ, ਝੱਲੀਏ
ਜ਼ਿੰਦਗੀ ਦੇ ਰੰਗ ਹੋਰ ਗੂੜ੍ਹੇ ਹੋ ਗਏ
ਖ਼੍ਵਾਬ ਸਾਡੇ ਥੋੜ੍ਹੇ ਸੀ ਜੋ, ਪੂਰੇ ਹੋ ਗਏ
ਸਾਰੀ ਗੱਲ ਤੇਰੇ ਉੱਤੇ ਛੱਡੀ ਦੇਖ ਲੈ
Heel ਉੱਤੇ ਟਿਕੀ ਜਿਵੇਂ ਅੱਡੀ ਵੇਖ ਲੈ
ਜੁਗਨੂੰਆਂ ਜਿਹੀ ਤੇਰੀ ਚਾਲ ਲਗਦੀ
ਤੇਰੀ ਹਰ ਅਦਾ ਵਾਹ ਕਮਾਲ ਲਗਦੀ
ਜੁੜਿਆ ਜਦੋਂ ਮੈਂ ਤੇਰੇ ਕੋਲ ਟੁੱਟ ਕੇ
ਪਲਕਾਂ ਦੀਆਂ ਤੂੰ ਕਰੀਂ ਛਾਂਵਾਂ, ਸੋਹਣੀਏ
ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
Поcмотреть все песни артиста
Other albums by the artist